ਫਾਜਿਲਕਾ ਪੁਲਿਸ ਵੱਲੋਂ ਹਨੀਟਰੈਪ ਦਾ ਪਰਦਾਫਾਸ਼/ ਇਕ ਮਹਿਲਾ ਸਮੇਤ ਦੋ ਮੁਲਜ਼ਮ ਗ੍ਰਿਫਤਾਰ/ ਲੋਕਾਂ ਨੂੰ ਜਾਲ ’ਚ ਫਸਾ ਕੇ ਕਰਦੇ ਸੀ ਬਲੈਕਮੇਲ

0
1

 

ਫਾਜਿਲਕਾ ਪੁਲਿਸ ਨੇ ਹਨੀਟਰੈਪ ਮਾਮਲੇ ਵਿਚ ਇਕ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਵਿਚ ਇਕ ਸਾਬਕਾ ਸਰਪੰਚ ਵੀ ਸ਼ਾਮਲ ਹੋ ਜੋ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਦੇ ਸਨ।  ਪੁਲਿਸ ਨੇ ਇਕ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ  ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜਮਾਂ ਤੋਂ 25,000 ਰੁਪਏ ਨਕਦ, ਦੋ ਮੋਬਾਈਲ ਫੋਨ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਇਹ ਲੋਕਾਂ ਨੂੰ ਆਪਣੇ ਵਿਚ ਫਸਾਉਣ ਬਾਅਦ ਬਲੈਕ ਮੇਲ ਕਰ ਕੇ ਪੈਸੇ ਬਟੋਰਨ ਦਾ ਕੰਮ ਕਰਦੇ ਸਨ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here