ਮਲੋਟ ਸ਼ਹਿਰ ਦੀਆਂ ਪਾਰਕਾਂ ’ਚੋਂ ਦੂਰ ਹੋਵੇਗਾ ਹਨੇਰਾ/ ਕਰੋੜਾਂ ਰੁਪਏ ਦੀਆਂ ਨਵੀਆਂ ਲਾਈਟਾਂ ਲਾਉਣ ਦਾ ਕੰਮ ਸ਼ੁਰੂ/ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਉਦਘਾਟਨ

0
2

ਸਰਕਾਰ ਵੱਲੋਂ ਮਲੋਟ ਸ਼ਹਿਰ ਦੀਆਂ ਪਾਰਕਾਂ ਵਿਚੋਂ ਹਨੇਰਾ ਦੂਰ ਕਰਨ ਲਈ ਵੱਡੇ ਕਦਮ ਚੁੱਕੇ ਜਾ ਰਹੇ ਨੇ। ਸਰਕਾਰ ਵੱਲੋਂ ਪਾਰਕਾਂ ਵਿਚ ਕਰੋੜਾਂ ਦੀ ਲਾਗਤ ਨਾਲ ਨਵੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਨੇ। ਇਸ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਪਾਰਕਾਂ ਦੀਆਂ ਲਾਈਟਾਂ ਬਦਲਣ ਦੀ ਚਰੌਕਣੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਦਿਆਂ ਕੰਮ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ 258 ਨਵੇਂ ਪੋਲ ਲਗਾਏ ਜਾ ਰਹੇ ਨੇ, ਜਿਨ੍ਹਾਂ ਉਪਰ ਨਵੀਂ ਲਾਈਟਾਂ ਤੋਂ ਇਲਾਵਾ 2000 ਦੇ ਕਰੀਬ ਲਾਈਟਾਂ ਲਗਾਈਆਂ ਜਾ ਰਹੀਆਂ ਨੇ। ਇਸ ਕੰਮ ਉਤੇ ਇਕ ਕਰੋੜ ਦੇ ਕਰੀਬ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਬਜਟ ਵਿਚ ਸਰਕਾਰ ਔਰਤਾਂ ਨਾਲ ਕੀਤਾ ਵਾਅਦਾ ਵੀ ਪੂਰਾ ਕਰਨ ਜਾ ਰਹੀ ਹੈ।

LEAVE A REPLY

Please enter your comment!
Please enter your name here