ਪੰਜਾਬ ਰਣਜੀਤ ਸਿੰਘ ਦੇ ਤਾਏ ਦਾ ਨਵਾਂ ਬਿਆਨ ਆਇਆ ਸਾਹਮਣੇ/ ਹਾਈਕੋਰਟ ਵੱਲੋਂ ਡੀਜੀਪੀ ਨੂੰ ਤਲਬ ਕਰਨ ਦਾ ਸਵਾਗਤ/ ਅਦਾਲਤ ਤੋਂ ਇਨਸਾਫ ਦੀ ਪੂਰੀ ਉਮੀਦ By admin - March 5, 2026 0 2 Facebook Twitter Pinterest WhatsApp ਹਾਈਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਰਣਜੀਤ ਸਿੰਘ ਐਨਕਾਂਉਟਰ ਮਾਮਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਤਲਬ ਕਰਨ ਉਤੇ ਆਪਣਾ ਪ੍ਰਤੀਕਰਮ ਦਿੰਦਿਆਂ ਰਣਜੀਤ ਸਿੰਘ ਦੇ ਤਾਏ ਹਰਮਿੰਦਰ ਸਿੰਘ ਮੱਲੀ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ ਮਿਲ ਜਾਵੇ ਤਾਂ ਅਸੀਂ ਵੀ ਕਿਸੇ ਦੇ ਕੰਮ ਵਿੱਚ ਰੋੜਾ ਅਟਕਾ ਕੇ ਖੁਸ਼ ਨਹੀਂ ਹਾਂ। ਸਾਨੂੰ ਅਦਾਲਤ ਤੇ ਪੂਰਾ ਇਨਸਾਫ ਤੇ ਵਿਸ਼ਵਾਸ ਹੈ ਪਰ ਸਰਕਾਰ ਨੂੰ ਵੀ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਐਨਕਾਊਂਟਰ ਦੀ ਇਨਕੁਆਰੀ ਸੀਬੀਆਈ ਜਾਂ ਕਿਸੇ ਵੱਡੇ ਏਜੰਸੀ ਨੂੰ ਸੌਂਪਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਰਣਜੀਤ ਸਿੰਘ ਦੇ ਸੰਸਕਾਰ ਦੀ ਗੱਲ ਹੈ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਸਾਡਾ ਦਿਲ ਨਹੀਂ ਮੰਨਦਾ। ਅਸੀਂ ਸਿਰਫ ਰਣਜੀਤ ਸਿੰਘ ਦੀ ਨਹੀਂ ਬਲਕਿ ਪੰਜਾਬ ਵਿੱਚ ਹੋ ਰਹੇ ਸਾਰੇ ਫੇਕ ਐਨਕਾਊਂਟਰ ਵਿੱਚ ਮਾਰੇ ਜਾ ਰਹੇ ਨੌਜਵਾਨਾਂ ਲਈ ਲੜ ਰਹੇ ਹਾਂ ਤਾਂ ਜੋ ਅੱਗੇ ਤੋਂ ਕੋਈ ਨਾਜਾਇਜ਼ ਤੌਰ ਤੇ ਨਾ ਮਾਰਿਆ ਜਾਏ। ਉਨ੍ਹਾਂ ਕਿਹਾ ਕਿ ਉਹ ਕਦੀ ਗਾਇਬ ਨਹੀਂ ਹੋਏ। ਉਹਨਾਂ ਵੱਲੋਂ ਸੌਦਾ ਕਰਨ ਜਾਂ ਗਾਇਬ ਹੋਣ ਦੀਆਂ ਗੱਲਾਂ ਤੇ ਲੋਕਾਂ ਨੂੰ ਵਿਰਾਮ ਲਗਾਉਣਾ ਚਾਹੀਦਾ ਹੈ।