ਇਰਾਨ-ਅਮਰੀਕਾ ਜੰਗ ਦਾ ਅਸਰ ਭਾਰਤ ’ਤੇ ਪੈਣਾ ਸ਼ੂਰੂ/ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਇਆ ਆਇਆ ਉਛਾਲ

0
1

ਈਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੀ ਲੜਾਈ ਨੇ ਜਿੱਥੇ ਦੁਨੀਆ ਭਰ ਦੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਇਸ ਦਾ ਅਸਰ ਭਾਰਤ ਵਿਚ ਵੀ ਪੈਣਾ ਸ਼ੁਰੂ ਹੋ ਗਿਆ ਹੈ। ਗੱਲ ਜੇਕਰ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਜੰਗ ਕਾਰਨ ਸੋਨੇ ਦੇ ਰੇਟਾਂ ਵਿਚ ਮੁੜ ਵਾਧਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਸੁਨਿਆਰਿਆਂ ਦਾ ਕਹਿਣਾ ਹੈ ਕਿ 27 ਫਰਵਰੀ ਨੂੰ 24 ਕੈਰੇਟ ਸੋਨੇ ਦਾ ਰੇਟ 1 ਲੱਖ 55 ਹਜ਼ਾਰ ਰੁਪਏ ਸੀ ਜੋ ਹੁਣ 15 ਹਜ਼ਾਰ ਵੱਧ ਕੇ 1 ਲੱਖ 72 ਹਜ਼ਾਰ ਤਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੇ ਰੇਟ ਵੀ ਢਾਈ ਲੱਖ ਤੋਂ ਵੱਧ ਕੇ 3 ਲੱਖ ਤੋਂ ਪਾਰ ਹੋ ਗਿਆ ਹੈ।
ਦੁਕਾਨਦਾਰ ਨੇ ਦੱਸਿਆ ਕਿ ਸੋਨੇ ਵਿੱਚ ਆਏ ਇਕਦਮ ਉਛਾਲ ਤੋਂ ਬਾਅਦ ਗ੍ਰਾਹਕ ਦੁਕਾਨ ਤੋਂ ਹੈਰਾਨੀ ਨਾਲ ਵਾਪਸ ਮੁੜਦੇ ਹਨ। ਕੁਝ ਹੀ ਦਿਨਾਂ ਦੇ ਵਿੱਚ 15 ਹਜਾਰ ਰੁਪਏ ਦੇ ਲਗਭਗ ਵਾਧਾ ਹੋਇਆ ਹੈ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਇਸ ਦਾ ਅਸਰ ਛੋਟੇ ਖਰੀਦਦਾਰਾਂ ਉਤੇ ਪਿਆ ਹੈ। ਉਨ੍ਹਾਂ ਕਿਹਾ ਕਿ ਆਮ ਗ੍ਰਾਹਕ ਦੁਕਾਨਾਂ ਤੋਂ ਗਾਇਬ ਹਨ ਅਤੇ ਕੇਵਲ ਵਿਆਹਾਂ ਵਾਲੇ ਗ੍ਰਾਹਕ ਹੀ ਦੁਕਾਨਾਂ ਉਤੇ ਆ ਰਹੇ  ਹਨ।
ਸੋਨਾ ਖਰੀਦਣ ਪਹੁੰਚੇ ਗਰਾਕਾਂ ਨੇ ਦੱਸਿਆ ਕਿ ਇਕਦਮ ਸੋਨੇ ਵਿੱਚ ਹੋਏ ਰੇਟ ਦੇ ਵਾਧੇ ਨਾਲ ਕਾਫੀ ਜਿਆਦਾ ਨੁਕਸਾਨ ਹੋਇਆ ਹੈ। ਅਸੀਂ ਜੋ ਜਵੈਲਰੀ ਅੱਜ 3 ਲੱਖ ਰੁਪਏ ਦੀ ਲੈ ਰਹੇ ਹਾਂ ਇਹ ਅੱਜ ਦੇ ਰੇਟ ਦੇ ਹਿਸਾਬ ਨਾਲ ਸਾਨੂੰ ਕਾਫੀ ਮਹਿੰਗੀ ਪੈ ਰਹੀ ਹੈ। ਦੁਕਾਨਦਾਰ ਨੇ ਦੱਸਿਆ ਕਿ ਜਿਹੜੇ ਲੋਕਾਂ ਕੋਲ ਪੈਸਾ ਹੈ ਉਹ ਲੋਕ ਹੁਣ ਸੋਨਾ ਖਰੀਦ ਕੇ ਸੰਭਾਲ ਕੇ ਰੱਖਣ ਲੱਗ ਪਏ ਹਨ। ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਾਧਾ ਹੋਵੇਗਾ।

LEAVE A REPLY

Please enter your comment!
Please enter your name here