ਪੰਜਾਬ ਪਟਿਆਲਾ ਪੁਲਿਸ ਨੇ ਬੁਲਿਟ ਚਾਲਕਾਂ ਤੇ ਕੱਸਿਆ ਸਿਕੰਜ਼ਾ/ ਪਟਾਕੇ ਮਾਰਦੇ ਬੁਲਿਟ ਮੋਟਰ ਸਾਇਕਲਾਂ ਦੇ ਕੱਚੇ ਚੱਲਾਨ/ ਪੁਲਿਸ ਨੇ ਮੌਕੇ ਤੇ ਬੁਲਾਏ ਮਾਪੇ By admin - March 4, 2026 0 3 Facebook Twitter Pinterest WhatsApp ਪਟਿਆਲਾ ਪੁਲਿਸ ਨੇ ਪਟਾਕੇ ਮਾਰਦੇ ਬੁਲਿਟ ਮੋਟਰ ਸਾਇਕਲਾਂ ਉਤੇ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਨਾਕੇਬੰਦੀ ਕਰ ਕੇ ਅਜਿਹੇ ਬੁਲਿਟ ਮੋਟਰ ਸਾਇਕਲਾਂ ਨੂੰ ਕਾਬੂ ਕਰ ਕੇ ਚੱਲਾਨ ਕੀਤੇ ਗਏ ਨੇ। ਪੁਲਿਸ ਨੇ ਮਾਪਿਆਂ ਨੂੰ ਮੌਕੇ ਤੇ ਬੁਲਾ ਕੇ ਆਪਣੇ ਬੱਚਿਆਂ ਵੱਲ ਧਿਆਨ ਰੱਖਣ ਦੀ ਨਸੀਹਤ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਫਸਰ ਕਲੋਨੀ ਪੁਲਿਸ ਚੌਕੀ ਇੰਚਾਰਜ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅੱਜ ਨਾਕਾਬੰਦੀ ਕਰ ਕੇ ਸੱਤ ਦੇ ਕਰੀਬ ਬੁਲਿਟ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਅਤੇ ਇਹਨਾਂ ਮੋਟਰਸਾਈਕਲ ਸਵਾਰਾਂ ਦੇ ਘਰਦਿਆਂ ਨੂੰ ਬੁਲਾ ਕੇ ਵੀ ਚੇਤਾਵਨੀ ਦਿੱਤੀ ਗਈ। ਇਨਾ ਮੋਟਰਸਾਈਕਲਾਂ ਦੇ ਸਲੰਸਰ ਵੀ ਉਤਾਰੇ ਗਏ ਹਨ। ਇੰਚਾਰਜ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਨੂੰ ਵੇਖਦਿਆਂ ਉੱਚ ਅਧਿਕਾਰੀਆਂ ਨੇ ਸਖਤੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਨੇ ਸਖਤੀ ਕੀਤੀ ਹੈ ਅਤੇ ਇਹ ਕਾਰਵਾਈ ਅੱਗ ਵੀ ਜਾਰੀ ਰਹੇਗੀ। ਉਨ੍ਹਾਂ ਹੁੱਲੜਬਾਜ਼ਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੰਦਿਆਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।