ਪੰਜਾਬ ਬਠਿੰਡਾ ’ਚ ਪ੍ਰੇਮੀ ਵੱਲੋਂ ਪ੍ਰੇਮਿਕਾ ਦੇ ਭਰਾ ਦਾ ਕਤਲ/ ਪੁਲਿਸ ਨੇ ਪ੍ਰੇਮੀ ਤੇ ਜੀਜੇ ਨੂੰ ਕੀਤਾ ਗ੍ਰਿਫਤਾਰ/ ਕਤਲ ਕਰ ਕੇ ਨਹਿਰ ’ਚ ਸੁੱਟੀ ਸੀ ਲਾਸ਼ By admin - March 4, 2026 0 1 Facebook Twitter Pinterest WhatsApp ਬਠਿੰਡਾ ਪੁਲਿਸ ਨੇ ਨੌਜਵਾਨ ਦੇ ਕਤਲ ਮਾਮਲੇ ਵਿਚ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਰਮਨਦੀਪ ਕੌਰ ਨਾਮ ਦੇ ਲੜਕੀ ਦੇ ਬਿਆਨਾਂ ਉਤੇ ਕੀਤੀ ਹੈ। ਰਮਨਦੀਪ ਕੌਰ ਦੇ ਦੱਸਣ ਮੁਤਾਬਕ ਉਸ ਦੇ ਭਰਾ ਦੇ ਕਤਲ ਉਸ ਦੇ ਪ੍ਰੇਮੀ ਅਤੇ ਉਸ ਦੇ ਜੀਜੇ ਨੇ ਕੀਤਾ ਹੈ ਅਤੇ ਕਤਲ ਤੋਂ ਬਾਅਦ ਲਾਸ਼ ਨਹਿਰ ਵਿਚ ਸੁੱਟ ਦਿੱਤੀ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ ਉਤੇ ਸੁਖਬੀਰ ਸਿੰਘ ਤੇ ਗੁਰਪ੍ਰੀਤ ਸਿੰਘ ਨਾਮ ਦੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮ੍ਰਿਤਕ ਰਾਮ ਕ੍ਰਿਸ਼ਨ ਦੀ ਲਾਸ਼ ਦੀ ਨਹਿਰ ਵਿਚੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਉਸ ਨੂੰ ਇਕ ਮਾਰਚ ਨੂੰ ਰਮਣਦੀਪ ਕੌਰ ਨਾਮ ਦੀ ਲੜਕੀ ਨੇ ਇਤਲਾਹ ਦਿੱਤੀ ਸੀ ਕਿ ਉਸ ਦੇ ਭਰਾ ਰਾਮ ਕ੍ਰਿਸ਼ਨ ਦਾ ਕਤਲ ਨੂੰ ਉਸਦੇ ਪ੍ਰੇਮੀ ਨੇ ਆਪਣੇ ਜੀਜੇ ਨਾਲ ਮਿਲ ਕੇ ਕੀਤਾ ਹੈ ਅਤੇ ਲਾਸ਼ ਨਹਿਰ ਵਿਚ ਸੁੱਟ ਦਿੱਤੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤਾ ਦੇ ਪ੍ਰੇਮੀ ਸੁਖਬੀਰ ਸਿੰਘ ਅਤੇ ਉਸਦੇ ਜੀਜੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਸੁਖਬੀਰ ਅਤੇ ਸ਼ਿਕਾਇਤ ਕਰਤਾ ਰਮਨਦੀਪ ਕੌਰ ਦੇ ਨਜਾਇਜ਼ ਸੰਬੰਧਾਂ ਵਿੱਚ ਰੋੜਾ ਬਣਦਾ ਸੀ, ਜਿਸ ਦੇ ਚਲਦਿਆਂ ਉਸ ਦੀ ਮੁਲਜਮਾਂ ਨਾਲ ਤਕਕਾਰ ਹੋਈ ਸੀ, ਜਿਸ ਦੌਰਾਨ ਸੁਖਬੀਰ ਅਤੇ ਗੁਰਪ੍ਰੀਤ ਨੇ ਉਸ ਦੇ ਸਿਰ ਵਿੱਚ ਸੱਟ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਲਾਸ਼ ਨੂੰ ਬਠਿੰਡਾ ਦੀ ਸਰਹੰਦ ਨਹਿਰ ਵਿੱਚ ਸੁੱਟ ਦਿੱਤੀ ਤੇ ਘਟਨਾ ਨੂੰ ਖੁਦਕੁਸ਼ੀ ਸਾਬਤ ਕਰਨ ਲਈ ਮੌਕੇ ਤੇ ਇਕ ਕਾਰ ਵੀ ਛੱਡ ਦਿੱਤੀ ਸੀ। ਪਰ ਰਮਨਦੀਪ ਕੌਰ ਵੱਲੋਂ ਇਸ ਦੀ ਇਤਲਾਹ ਪੁਲਿਸ ਨੂੰ ਦੇਣ ਕਾਰਨ ਘਟਨਾ ਦਾ ਸੱਚਾਈ ਸਾਹਮਣੇ ਆ ਗਈ। ਪੁਲਿਸ ਨੇ ਬੇਸ਼ੱਕ ਇਹਨਾਂ ਦੋਵਾਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪ੍ਰੰਤੂ ਅਜੇ ਤੱਕ ਨਹਿਰ ਵਿੱਚੋਂ ਰਾਮ ਕ੍ਰਿਸ਼ਨ ਦੀ ਲਾਸ਼ ਨਹੀਂ ਮਿਲੀ ਹੈ।