ਖੰਟ ਦੇ ਸਕੂਲ ਦੀ ਗਰਾਊਂਡ ’ਚ ਉਤਰਿਆ ਫੌਜੀ ਹੈਲੀਕਾਪਟਰ/ ਐਮਰਜੰਸੀ ਹਾਲਾਤਾਂ ’ਚ ਹੋਈ ਲੈਂਡਿੰਗ/ ਕੁੱਝ ਸਮੇਂ ਦੇ ਠਹਿਰਾਅ ਬਾਅਦ ਮੁੜ ਹੋਇਆ ਰਵਾਨਾ

0
2

ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਖੰਟ ਮਾਨਪੁਰ ਵਿਚ ਅੱਜ ਹਾਲਾਤ ਉਸ ਵੇਲੇ ਅਜੀਬ ਤਰ੍ਹਾਂ ਦੇ ਬਣ ਗਏ ਜਦੋਂ ਇੱਥੇ ਸਕੂਲ ਦੇ ਗਰਾਊਂਡ ਵਿਚ  ਇਕ ਫੌਜੀ ਹੈਲੀਕਾਪਟਰ ਹੰਗਾਮੀ ਹਾਲਤ ਵਿਚ ਉਤਰਿਆ। ਜਹਾਜ਼ ਨੂੰ ਵੇਖ ਕੇ ਲੋਕ ਇਕੱਠੇ ਹੋ ਗਏ। ਪ੍ਰਤੱਖਦਰਸ਼ੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰਮੀ ਦਾ ਇੱਕ ਹੈਲੀਕਾਪਟਰ ਜ਼ੈੱਡ-1399 ਜੋ ਕਿ ਅਸਮਾਨ ‘ਚੋ ਬਹੁਤ ਹੀ ਤੇਜ਼ੀ ਨਾਲ ਸਕੂਲ ਦੇ ਗਰਾਊਂਡ ‘ਚ ਉਤਰਿਆ, ਜਿਸ ਨੂੰ ਵੇਖ ਕੇ ਲੋਕਾਂ ਦੀ ਭੀੜ ਇਕੱਠਾ ਹੋ ਗਈ। ਇਸੇ ਦੌਰਾਨ ਇਕ ਹੋਰ ਹੈਲੀਕਾਪਟਰ ਉਤਰਿਆ, ਜਿਸ ਤੋਂ ਬਾਦ ਦੋਵੇਂ ਹੈਲੀਕਾਪਟਰ ਅਸਮਾਨ ਵੱਲ ਰਵਾਨਾ ਹੋ ਗਏ। ਮੌਕੇ ਤੇ ਮੌਜੂਦ ਆਰਮੀ ਜਵਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਕਿਨਾਰਾ ਕਰਦੇ ਵਿਖਾਈ ਦਿੱਤੇ।

LEAVE A REPLY

Please enter your comment!
Please enter your name here