ਪੰਜਾਬ ਅੰਮ੍ਰਿਤਸਰ ਪੁਲਿਸ ਨੇ ਸਰਹੱਦੀ ਨਾਕਿਆਂ ’ਤੇ ਵਧਾਈ ਚੌਕਸੀ/ ਸਰਹੱਦਾਂ ’ਤੇ ਲਗਾਏ 7 ਸਪੈਸ਼ਲ ਨਾਕੇ/ ਨਾਕਿਆਂ ’ਤੇ ਲਾਏ 103 ਦੇ ਕਰੀਬ ਸੀਸੀਟੀਵੀ ਕੈਮਰੇ By admin - March 4, 2026 0 1 Facebook Twitter Pinterest WhatsApp ਗੁਰਦਾਸਪੁਰ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦੀ ਨਾਕਿਆਂ ਉਤੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਨੇ 7 ਸਪੈਸ਼ਲ ਨਾਕਿਆਂ ਨੂੰ ਹੋਰ ਮਜਬੂਤ ਕਰ ਦਿੱਤਾ ਹੈ। ਪੁਲਿਸ ਵੱਲੋਂ ਦਿਹਾਤੀ ਖੇਤਰ ਅੰਦਰ ਸਰਹੱਦ ਨੇੜੇ ਪੁਲਿਸ ਵੱਲੋਂ 103 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਪੁਲਿਸ ਦੇ ਦੱਸਣ ਮੁਤਾਬਕ ਇਨ੍ਹਾਂ ਕੈਮਰਿਆਂ ਦਾ ਸਿੱਧਾ ਸੰਪਰਕ ਥਾਣਿਆਂ ਨਾਲ ਹੋਵੇਗਾ ਜਿੱਥੇ ਬੈਠ ਕੇ ਅਧਿਕਾਰੀ ਪੁਲਿਸ ਨਾਕਿਆਂ ਦੀ ਚੌਕਸੀ ਕਰ ਸਕਣਗੇ। ਇਸੇ ਤਹਿਤ ਏਡੀਜੀਪੀ ਪੰਜਾਬ ਏਐਸ ਰਾਏ ਵੱਲੋਂ ਦੇਰ ਰਾਤ ਸਰਹੱਦੀ ਖੇਤਰ ਦੇ ਸਪੈਸ਼ਲ ਨਾਕਿਆਂ ਦੀ ਅਚਨਚੈਤ ਚੈਕਿੰਗ ਕੀਤੀ ਅਤੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ADGP ਏ.ਐਸ ਰਾਏ ਨੇ ਕਿਹਾ ਕੀ ਅੰਮ੍ਰਿਤਸਰ ਦਿਹਾਤੀ ਖੇਤਰ ਅੰਦਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 103 ਦੇ ਕਰੀਬ ਸੀਸੀਟੀਵੀ ਲਗਾਏ ਜਾ ਰਹੇ ਹਨ, ਜਿਨਾਂ ਦਾ ਕੰਟਰੋਲ ਥਾਣਿਆਂ ਦੇ ਵਿੱਚ ਹੋਏਗਾ। ਉਨ੍ਹਾਂ ਕਿਹਾ ਜੇ ਗੁਰਦਾਸਪੁਰ ਵਿੱਚ ਜੋ ਘਟਨਾ ਆਈ ਹੈ ਉਸ ਤੋਂ ਬਾਅਦ ਉਹਨਾਂ ਵੱਲੋਂ ਸੈਕਿੰਡ ਡਿਫੈਂਸ ਲਾਈਨ ਤੇ 7 ਨਾਕਿਆ ਨੂੰ ਚੁਣਿਆ ਗਿਆ ਹੈ ਜਿਨਾਂ ਦੇ ਉੱਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਹੋਰ ਜਿਆਦਾ ਮਜਬੂਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੀਐਸਐਫ ਵੀ ਉਹਨਾਂ ਦਾ ਪੂਰਾ ਸਹਿਯੋਗ ਦੇ ਰਹੀ ਹੈ। ਉਹਨਾਂ ਦੱਸਿਆ ਕਿ ਸਰਹੱਦ ਤੇ 25 ਤੋਂ 30 ਐਂਟੀ ਡਰੋਨ ਟੀਮਾਂ ਬਣੀਆਂ ਹਨ ਜੋ ਸਰਹੱਦ ਤੇ ਡਰੋਨ ਐਕਟੀਵਿਟੀ ਦੀ ਜਾਂਚ ਕਰ ਰਹੀਆਂ ਰਹੀਆਂ ਹਨ। ਉਥੇ ਹੀ ਪਿੰਡਾਂ ਅੰਦਰ ਵਿਲੇਜ ਡਿਫੈਂਸ ਕਮੇਟੀਆਂ ਵੀ ਸਰਹੱਦ ਤੇ ਨਸ਼ੇ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ।