ਹੁਸ਼ਿਆਰਪੁਰ ’ਚ ਚੱਲਦੇ ਟਰੱਕ ਨੂੰ ਅੱਗ/ ਤਲਵਾੜਾ ਤੋਂ ਹਾਜੀਪੁਰ ਵੱਲ ਜਾ ਰਿਹਾ ਸੀ ਟਰੱਕ/ ਟਰੱਕ ਦਾ ਨੁਕਸਾਨ, ਡਰਾਈਵਰ ਦਾ ਬਚਾਅ

0
1

ਹੁਸ਼ਿਆਰਪੁਰ ਦੇ ਤਲਵਾੜਾ ਰੋਡ ਤੇ ਚੱਲਦੇ ਟਰੱਕ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਤਲਵਾੜਾ ਤੋਂ ਹਾਜੀਪੁਰ ਵੱਲ ਜਾ ਰਿਹਾ ਸੀ ਕਿ ਹਾਜੀਪੁਰ ਨੇੜੇ ਇਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜੀ ਨਾਲ ਫੈਲੀ ਕਿ ਉਸ ਨੇ ਦੇਖਦੇ ਹੀ ਦੇਖਦੇ ਪਹਿਲਾਂ ਟਾਇਰਾਂ ਅਤੇ ਫਿਰ ਤੇਲ ਟੈਂਕਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸੇ ਦੌਰਾਨ ਡਰਾਈਵਰ ਨੇ ਛਾਲ ਮਾਰ ਕੇ ਮੁਸ਼ਕਲ ਨਾਲ ਜਾਨ ਬਚਾਈ। ਮੌਕੇ ਤੇ ਪਹੁੰਚੀ ਪੁਲਿਸ ਨੇ ਹਾਲਾਤਾਂ ਨੂੰ ਕਾਬੂ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚਾਲਕ ਨੇ ਦੱਸਿਆ ਕਿ ਇਹ ਅੱਗ ਤਕਨੀਕੀ ਖਰਾਬੀ ਕਾਰਨ ਲੱਗੀ ਸੀ ਤੇ ਉਸ ਨੇ  ਬੜੀ ਮੁਸ਼ਕਿਲ ਨਾਲ ਗੱਡੀ ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਵਿਚ ਡਰਾਈਵਰ ਤੇ ਰਾਹਗੀਰਾਂ ਦਾ ਬਚਾਅ ਰਿਹਾ ਜਦਕਿ ਗੱਡੀ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਜਲ ਗਿਆ। ਡਰਾਈਵਰ ਦੇ ਦੱਸਣ ਮੁਤਾਬਕ ਟਰੱਕ ਵਿਚ ਮਿੱਟੀ ਲੱਦੀ ਹੋਈ ਸੀ ਜੋ ਹਾਜੀਪੁਰ ਨੇੜੇ ਚਲਦੇ ਰੇਲਵੇ ਦੇ ਕੰਮ ਤੇ ਲੈ ਕੇ ਜਾ ਰਿਹਾ ਸੀ।
ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਇਕ ਵੱਡੇ ਹਾਦਸੇ ਤੋਂ ਬਚਾਅ ਰਿਹਾ। ਹਾਜੀਪੁਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਵਿਚ ਕੀਤਾ ਤੇ ਟਰੈਫਿਕ ਨੂੰ ਰੋਕ ਕੇ ਵੱਡੇ ਹਾਦਸੇ ਦੇ ਖਦਸੇ ਨੂੰ ਟਾਲਿਆ। ਪੁਲਿਸ ਵਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here