ਪੰਜਾਬ ਬਟਾਲਾ ਦੇ ਪਿੰਡ ਦੀ ਐਨਆਰਆਈ ਨੇ ਬਦਲੀ ਨੁਹਾਰ/ ਚੰਡੀਗੜ੍ਹ ਦਾ ਭੁਲੇਖਾ ਪਾਉਂਦਾ ਹੈ ਪਿੰਡ ਬੁੱਲੇਵਾਲ/ ਲੋਕਾਂ ਨੇ ਐਨਆਰਆਈ ਦਾ ਕੀਤੇ ਉਪਰਾਲੇ ਲਈ ਧੰਨਵਾਦ By admin - March 2, 2026 0 1 Facebook Twitter Pinterest WhatsApp ਬਟਾਲਾ ਦੇ ਨਜ਼ਦੀਕੀ ਪਿੰਡ ਬੁੱਲੇਵਾਲ ਦੇ ਸਾਬਕਾ ਵਸਨੀਕ ਐਨਆਰਆਈ ਸਾਬ ਬੁੱਲੇਵਾਲ ਨੇ ਪਿੰਡ ਦੀ ਨੁਹਾਰ ਕੁਝ ਇਸ ਤਰ੍ਹਾਂ ਬਦਲੀ ਹੈ ਕਿ ਹੁਣ ਪਿੰਡ ਵਾਸੀ ਪਿੰਡੋਂ ਬਾਹਰ ਵੀ ਜਾਣ ਤਾ ਉਹਨਾਂ ਦਾ ਦਿਲ ਪਿੰਡ ਵਿੱਚ ਹੀ ਰਹਿੰਦਾ ਹੈ। ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਜਾ ਕੇ ਵੀ ਉਹ ਪਿੰਡ ਵਾਪਸ ਪਰਤਨ ਨੂੰ ਫਿਰਦੇ ਹਨ । ਪਿੰਡ ਵੀ ਇੱਕ ਬੇਹਦ ਖੂਬਸੂਰਤ ਪਾਰਕ ਬਣਾਈ ਗਈ ਹੈ ਜਿਸ ਵਿੱਚ ਸ਼ਾਨਦਾਰ ਅਤੇ ਫਲਦਾਰ ਬੂਟੇ ਵੀ ਲੱਗੇ ਹਨ। ਨਾਲ ਹੀ ਪਿੰਡ ਵਿੱਚ ਤਿੰਨ ਮਾਰਚ ਨੂੰ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨ ਲਈ ਲੰਘਣ ਵਾਲੇ ਸੰਗ ਦੇ ਸਵਾਗਤ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਹਨ। ਪਿੰਡ ਵਾਸੀ ਐਨਆਰਆਈ ਸਾਹਿਬ ਬੁੱਲੇਵਾਲ ਦੀਆਂ ਪਿੰਡ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ।