ਗੁਰਦਾਸਪੁਰ ’ਚ ਰਣਜੀਤ ਸਿੰਘ ਮਾਮਲੇ ਨੂੰ ਲੈ ਕੇ ਧਰਨਾ ਜਾਰੀ/ ਲੱਖਾ ਸਿਧਾਣਾ ਨੇ ਪੁਲਿਸ ਦਾਅਵਿਆਂ ਤੇ ਚੁੱਕੇ ਸਵਾਲ/ ਨਕਾਮੀਆਂ ਬਚਾਣ ਲਈ ਐਨਕਾਊਂਟਰ ਦੇ ਇਲਜ਼ਾਮ

0
1

ਗੁਰਦਾਸਪੁਰ ਦੇ ਬਬਰੀ ਬਾਈਪਾਸ ’ਚ ਰਣਜੀਤ ਸਿੰਘ ਐਨਕਾਊਂਟਰ ਨੂੰ ਲੈ ਕੇ ਲਾਇਆ ਧਰਨਾ ਜਾਰੀ ਹੈ। ਵੱਖ ਵੱਖ ਜਥੇਬੰਦੀਆਂ ਵੱਲੋਂ ਪਰਿਵਾਰ ਨੂੰ ਇਨਸਾਫ ਲਈ ਲਾਏ ਇਸ ਧਰਨਾ ਵਿਚ ਸ਼ਾਮਲ ਹੋਣ ਪਹੁੰਚੇ ਸਮਾਜ ਸੇਵੀ ਲੱਖਾ ਸਿਧਾਨਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿਚ ਨਾਮਜਦ ਇੰਦਰਜੀਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਨੂੰ ਪਨਾਹ ਦੇਣ ਦੇ ਇਲਜਾਮ ਹੇਠਾਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਆਪਣੇ ਘਰ ਵਿਚ ਆਉਣ ਨੂੰ ਪੁਲਿਸ ਪਨਾਹ ਦੇਣ ਦਾ ਨਾਮ ਦੇ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਪੁਲਿਸ ਮੁਲਾਜਮਾਂ ਦੀ ਮੌਤ ਤੋਂ ਬਾਅਦ ਵਾਪਰੇ ਸਾਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਇਹ ਧਰਨਾ 3 ਵਜੇ ਸਮਾਪਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸੇ ਮਾਮਲੇ ਦੇ ਇੱਕ ਹੋਰ ਗ੍ਰਿਫਤਾਰ ਕੀਤੇ ਗਏ ਦੋਸ਼ੀ ਇੰਦਰਜੀਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਵੀ ਪੁਲਿਸ ਨੇ ਨਾਜਾਇਜ਼ ਤੌਰ ਤੇ ਗ੍ਰਿਫਤਾਰ ਕਰ ਕੇ ਉਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੇ ਖਿਲਾਫ ਆਪਣੇ ਹੀ ਭਰਾ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਲਈ ਧਰਨਾ ਲਗਾਤਾਰ ਜਾਰੀ ਰਹੇਗਾ ਤੇ ਬਬਰੀ ਬਾਈਪਾਸ ਤੇ ਧੰਨਾ ਹਜੇ ਵੀ ਜਾਰੀ ਸੀ ਹਾਲਾਂਕਿ ਆਵਾਜਾਈ ਬਹਾਲ ਕਰ ਦਿੱਤੀ ਗਈ ਸੀ।
ਧਰਨੇ ਵਿੱਚ ਪਹੁੰਚੇ ਲੱਖਾ ਸਿਧਾਨਾਂ ਨੇ ਕਿਹਾ ਕਿ ਗੱਲ ਸਿਰਫ ਰਣਜੀਤ ਸਿੰਘ ਦੀ ਨਹੀਂ ਵੱਖ-ਵੱਖ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੀ ਹੈ । ਇਹ ਧਰਨਾ ਤਾਂ ਪੁਲਿਸ ਜੇਕਰ ਇੰਦਰਜੀਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਨੂੰ ਛੱਡ ਦਿੰਦੀ ਹੈ ਤਾਂ ਖਤਮ ਕਰ ਦਿੱਤਾ ਜਾਵੇਗਾ ਪਰ ਰਣਜੀਤ ਸਿੰਘ ਵਰਗੇ  ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਵਾਰਾਂ ਨੂੰ ਇਨਸਾਫ ਦਵਾਉਣ ਦੀ ਲੜਾਈ ਲਗਾਤਾਰ ਜਾਰੀ ਰਹੇਗੀ ਅਤੇ ਅਗਲੇ ਕੁਝ ਦਿਨਾਂ ਵਿੱਚ ਇਸ ਲੜਾਈ ਦੀ ਰੂਪਰੇਖਾ ਵਿਉਂਤਬੰਦੀ ਕਰ ਕੇ ਤਿਆਰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here