ਪੰਜਾਬ ਜਲਾਲਾਬਾਦ ਪਹੁੰਚੇ ਕ੍ਰਿਕਟਰ ਸ਼ੁਭਮਨ ਗਿੱਲ/ ਜੱਦੀ ਪਿੰਡ ਦੇ ਖਿਡਾਰੀਆਂ ਦੀ ਹੌਂਸਲਾ ਅਫਜਾਈ/ ਉਭਰ ਰਹੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ By admin - March 2, 2026 0 2 Facebook Twitter Pinterest WhatsApp ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਆਪਣੇ ਜੱਦੀ ਪਿੰਡ ਜੈਮਲਵਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਿੰਡ ਦੀ ਕ੍ਰਿਕਟ ਅਕੈਡਮੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਉਭਰ ਰਹੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡ ਕੇ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਉਨ੍ਹਾਂ ਨੇ ਉਭਰ ਰਹੇ ਖਿਡਾਰੀਆਂ ਨਾਲ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ। ਦੱਸਣਯੋਗ ਹੈ ਕਿ ਸ਼ੁਭਮਨ ਗਿੱਲ ਨੇ ਪਿੰਡ ਦੇ ਇਸੇ ਖੇਡ ਗਰਾਊਂਡ ਵਿੱਚ ਲੰਮਾ ਸਮਾਂ ਗੁਜ਼ਾਰਿਆ ਸੀ ਅਤੇ ਉਨ੍ਹਾਂ ਦੀਆਂ ਇਸ ਨਾਲ ਕਾਫੀ ਯਾਦਾਂ ਜੁੜੀਆਂ ਹੋਈਆਂ ਹਨ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਹੁੰਦਿਆਂ ਸ਼ੁਭਮਨ ਗਿੱਲ ਨੇ ਖਿਡਾਰੀਆਂ ਨੂੰ ਉਹ ਹਰ ਰੋਜ਼ ਪੰਜ ਘੰਟੇ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ। ਸ਼ੁਭਮਨ ਨੇ ਕਿਹਾ ਕਿ ਉਹ ਫਾਸਟ ਫੂਡ ਤੋਂ ਬਚਣ। ਆਗਿਆਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀਆਂ 30 ਗੇਂਦਾਂ ਵਿੱਚ ਸ਼ੁਭਮਨ ਤੋਂ ਵੱਖ-ਵੱਖ ਤਰ੍ਹਾਂ ਦੇ ਸ਼ਾਟ ਖਡਾਏ ਅਤੇ ਦੇਖਿਆ ਕਿ ਉਹ ਕਿਸ ਤਰੀਕੇ ਖੇਡਦਾ ਹੈ ਸ਼ੁਭਮਨ ਨੇ ਪਿੰਡ ਦੇ ਬੱਚਿਆਂ ਨੂੰ ਵੀ ਦੱਸਿਆ ਕਿ ਉਹ ਕਿਸ ਤਰੀਕੇ ਖੇਡਣ। ਸ਼ੁਭਮਨ ਨੇ ਖਿਡਾਰੀਆਂ ਨੂੰ ਜਿੱਥੇ ਕਿੱਟ ਦਿੱਤੀ ਉਥੇ ਉਸ ਨੇ ਪਿੰਡ ਵਾਸੀਆਂ ਦੇ ਨਾਲ ਇਹ ਵਾਅਦਾ ਕੀਤਾ ਹੈ ਕਿ ਇੱਕ ਸਾਲ ਬਾਅਦ ਪਿੰਡ ਦੀ ਗਰਾਊਂਡ ਨੂੰ ਹੋਰ ਵੀ ਵਧੀਆ ਬਣਾ ਕੇ ਉਹ ਪਿੰਡ ਦੇ ਖਿਡਾਰੀਆਂ ਨੂੰ ਦੇਣਗੇ ਤਾਂ ਜੋ ਪਿੰਡ ਦੇ ਵਿੱਚੋਂ ਹੋਰ ਵੀ ਵਧੀਆ ਖਿਡਾਰੀ ਪੈਦਾ ਹੋ ਸਕਣ।