ਪੰਜਾਬ ਅੰਮ੍ਰਿਤਸਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਕਾਰਵਾਈ/ 89 ਲੱਖ ਕੀਮਤ ਦੇ 45 ਆਈਫੋਨ ਬਰਾਮਦ/ ਸ਼ਾਰਜਾਹ ਤੋਂ ਆਏ ਯਾਤਰੀਆਂ ਤੋਂ ਮਿਲੀਆਂ ਵਿਦੇਸ਼ੀ ਸਿਗਰਟਾਂ By admin - March 2, 2026 0 3 Facebook Twitter Pinterest WhatsApp ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਇੰਟਰਨੈਸ਼ਨਲ ਹਵਾਈ ਅੱਡੇ ਉਤੇ ਕਸਟਮ ਅਧਿਕਾਰੀਆਂ ਨੂੰ ਵੱਡਾ ਸਫਲਤਾ ਮਿਲੀ ਹੈ। ਅਧਿਕਾਰੀਆਂ ਨੇ ਜਾਂਚ ਦੌਰਾਨ ਲਗਭਗ 80 ਲੱਖ ਕੀਮਤ ਦੇ 45 ਆਈਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਸ਼ਾਰਜਾਹ ਤੋਂ ਆਏ ਯਾਤਰੀਆਂ ਤੋਂ ਵੱਡੀ ਮਾਤਰਾ ਵਿਚ ਵਿਦੇਸ਼ੀ ਸਿਗਰਟਾਂ ਵੀ ਬਰਾਮਦ ਹੋਈਆਂ ਹਨ। ਕਸਟਮ ਅਧਿਕਾਰੀਆਂ ਨੇ ਸਾਰਾ ਸ਼ੱਕੀ ਸਮਾਨ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸਟਮ ਅਧਿਕਾਰੀਆਂ ਨੂੰ ਇਹ ਸਾਮਨ ਸਮੱਗਲਿੰਗ ਰੈਕਟ ਰਾਹੀਂ ਲਿਆਂਦੇ ਜਾਣ ਦਾ ਸ਼ੱਕ ਹੈ। ਅਧਿਕਾਰੀਆਂ ਵੱਲੋਂ ਘਟਨਾ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ।