ਪੰਜਾਬ ਜ਼ੀਰਕਪੁਰ ਪੁਲਿਸ ਵੱਲੋਂ ਫੈਸ਼ਨ ਸੈਲੂਨ ’ਤੇ ਛਾਪਾ/ 4 ਕੁੜੀਆਂ ਸਮੇਤ ਸੈਲੂਨ ਮਾਲਕਣ ਗ੍ਰਿਫਤਾਰ/ ਦੇਹ ਵਪਾਰ ਦਾ ਧੰਦਾ ਚੱਲਦੇ ਹੋਣ ਦਾ ਸ਼ੱਕ By admin - February 28, 2026 0 1 Facebook Twitter Pinterest WhatsApp ਜ਼ੀਕਰਪੁਰ ਪੁਲਿਸ ਨੇ ਸ਼ਹਿਰ ਅੰਦਰ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਫੈਸ਼ਨ ਸੈਲੂਨ ਨਾਮ ਦੀ ਦੁਕਾਨ ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਸੈਲੂਨ ਵਿਚੋਂ ਗਲਤ ਕੰਮ ਲਈ ਵਰਤੋਂ ਵਿਚ ਆਉਣ ਵਾਲਾ ਇਤਰਾਜਯੋਗ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਇਸ ਸੈਲੂਨ ਅੰਦਰ ਸੈਲੂਨ ਨਾਲ ਸਬੰਧਤ ਕੋਈ ਵੀ ਸਾਮਾਨ ਮੌਜੂਦ ਨਹੀਂ ਸੀ। ਪੁਲਿਸ ਨੇ ਸੈਲੂਨ ਮਾਲਕ ਤੋਂ ਇਲਾਵਾ 4 ਲੜਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਸੈਲੂਨ ਦੀ ਮਾਲਕਣ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਦੇ ਮੌਜੂਦ ਏਐਸਪੀ ਗਜਲਪ੍ਰੀਤ ਕੌਰ ਦੇ ਦੱਸਣ ਮੁਤਾਬਕ ਮੁਢਲੀ ਜਾਂਚ ਦੌਰਾਨ ਸੈਲੂਨ ਅੰਦਰੋਂ ਸੈਲੂਨ ਨਾਲ ਸਬੰਧਤ ਕੋਈ ਵੀ ਸਾਮਾਨ ਜਾਂ ਵਸਤੂ ਬਰਾਮਦ ਨਹੀਂ ਹੋਈ ਅਤੇ ਇੱਥੇ ਕਮਰੇ ਬਣੇ ਹੋਏ ਸਨ, ਜਿਨ੍ਹਾਂ ਦੀ ਵਰਤੋਂ ਦੇਹ ਵਪਾਰ ਲਈ ਕੀਤੀ ਜਾ ਰਹੀ ਸੀ। ਛਾਪੇ ਦੌਰਾਨ ਪੁਲਸ ਨੇ ਮੌਕੇ ਤੋਂ ਕੁਝ ਇਤਰਾਜ਼ਯੋਗ ਸਮੱਗਰੀ ਅਤੇ ਗਰਭ ਨਿਰੋਧਕ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਮੌਕੇ ਤੋਂ ਚਾਰ ਕੁੜੀਆਂ ਨੂੰ ਛੁਡਵਾਇਆ ਹੈ। ਪੁਲਿਸ ਨੇ ਸੈਲੂਨ ਦੀ ਮਾਲਕਣ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਨੈਤਿਕ ਗਤੀਵਿਧੀਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਦੇਹ ਵਪਾਰ ਦੀ ਮੰਗ ਨਾ ਹੋਵੇ ਤਾਂ ਇਹ ਗਤੀਵਿਧੀਆਂ ਪੈਦਾ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਆਪਣੇ ਆਸ-ਪਾਸ, ਪੀ.ਜੀ. ਜਾਂ ਹੋਰ ਥਾਵਾਂ ‘ਤੇ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਸੰਭਾਵਿਤ ਦੋਸ਼ੀਆਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸ਼ਹਿਰ ਅੰਦਰ ਅਨੈਤਿਕ ਗਤੀਵਿਧੀਆਂ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਫੜੇ ਜਾਣ ਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।