ਪੰਜਾਬ ਬਠਿੰਡਾ ’ਚ ਵਿਜੀਲੈਂਸ ਹੱਥ ਵੱਡੀ ਸਫਲਤਾ/ 10 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਕਾਬੂ/ ਇੰਤਕਾਲ ਕਰਨ ਬਦਲੇ ਮੰਗੀ ਸੀ ਰਿਸ਼ਵਤ By admin - February 28, 2026 0 1 Facebook Twitter Pinterest WhatsApp ਬਠਿੰਡਾ ਵਿਜੀਲੈਂਸ ਨੇ ਰਿਸ਼ਵਤਖੋਰ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਨਜੋਤ ਸਿੰਘ ਨਾਮ ਦੇ ਇਸ ਪਟਵਾਰੀ ਨੇ ਕਿਸਾਨ ਗਗਨਦੀਪ ਸਿੰਘ ਤੋਂ ਉਸ ਦੀ ਜ਼ਮੀਨ ਦੀ ਐਨਹਾਂਸਮੈਂਟ ਰਕਮ ਜਾਰੀ ਕਰਵਾਉਣ ਬਦਲੇ ਰਿਸ਼ਵਤ ਮੰਗੀ ਸੀ। ਸੌਦਾ 10 ਹਜ਼ਾਰ ਵਿਚ ਤੈਅ ਹੋਣ ਤੋਂ ਬਾਦ ਪੀੜਤ ਨੇ ਇਸ ਦੀ ਸੂਚਨਾ ਵਿਜੀਲੈਂਸ ਨੂੰ ਦਿੱਤੀ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਖਬਰਾਂ ਮੁਤਾਬਕ ਕਿਸਾਨ ਗਗਨਦੀਪ ਸਿੰਘ ਦੀ ਜ਼ਮੀਨ ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਹੇਠ ਅਕੁਆਇਰ ਕੀਤੀ ਗਈ ਸੀ। ਜ਼ਮੀਨ ਅਕੁਆਇਰ ਤੋਂ ਬਾਅਦ ਕਿਸਾਨ ਨੂੰ ਮੁਆਵਜ਼ਾ ਤਾਂ ਮਿਲ ਗਿਆ ਸੀ, ਪਰ ਵਾਧੂ ਮੂਆਵਜ਼ਾ ਰਕਮ ਦੀ ਪ੍ਰਕਿਰਿਆ ਲਟਕੀ ਪਈ ਹੋਈ ਸੀ। ਇਸੇ ਪ੍ਰਕਿਰਿਆ ਨੂੰ ਅੱਗੇ ਵਧਾਉਣ ਬਦਲੇ ਪਟਵਾਰੀ ਰਿਸ਼ਵਤ ਮੰਗੀ ਸੀ। ਕਿਸਾਨ ਨੇ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿੱਤੀ, ਜਿਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਬਣਾਈ ਯੋਜਨਾ ਅਨੁਸਾਰ ਕਿਸਾਨ ਨੂੰ ਰੰਗ ਲਗੇ ਨੋਟ ਦੇ ਕੇ ਪਟਵਾਰੀ ਕੋਲ ਭੇਜਿਆ ਗਿਆ। ਜਿਵੇਂ ਹੀ ਪਟਵਾਰੀ ਮਨਜੋਤ ਸਿੰਘ ਨੇ 10 ਹਜ਼ਾਰ ਵਸੂਲ ਕੀਤੇ ਵਿਜੀਲੈਂਸ ਟੀਮ ਨੇ ਰੰਗੇ ਹੱਥੀਂ ਕਾਬੂ ਕਰ ਲਿਆ।