ਟਿੱਪਰ ਕਾਰ ਨੂੰ ਸਾਈਡ ਮਾਰ ਕੇ ਹੋਇਆ ਫਰਾਰ/ ਕਾਰ ਵਿੱਚ ਵੱਜੀ ਪਿੱਛੋਂ ਆ ਰਹੀ ਮੈਟਾਡੋਰ/ ਬਾਲ ਬਾਲ ਬੱਚੀਆਂ 12 ਸਵਾਰੀਆਂ

0
1

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਕ ਟਿੱਪਰ ਚਾਲਕ ਕਾਰ ਨੂੰ ਸਾਈਡ ਮਾਰ ਕੇ ਫਰਾਰ ਹੋ ਗਿਆ। ਕਾਰ ਚਾਲਕ ਵੱਲੋਂ ਬਰੇਕ ਮਾਰਨ ਕਾਰਨ ਪਿੱਛੋਂ ਆ ਰਹੀ ਇੱਕ ਮੈਟਾਡੋਰ ਕਾਰ ਦੀ ਉਸ ਨਾਲ ਟੱਕਰ ਹੋ ਗਈ। ਮੈਟਾਡੋਰ ਕਾਰ ਵਿਚ 12 ਵਿਅਕਤਕੀਆਂ ਸਵਾਰ ਸਨ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।  ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੇ ਪਹੁੰਚੀ ਧਾਲੀਵਾਲ ਥਾਣੇ ਦੇ ਪੁਲਿਸ ਅਧਿਕਾਰੀ ਜਿਸ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਣੀਆਂ ਬਾਈਪਾਸ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਪਹੁੰਚੇ ਹਾਂ ਪਤਾ ਲੱਗਾ ਹੈ ਕਿ ਟਿੱਪਰ ਗੱਡੀ ਵਾਲੇ ਨੂੰ ਸਾਈਡ ਮਾਰ ਕੇ ਫਰਾਰ ਹੋ ਗਿਆ ਅਤੇ ਜਿਸ ਗੱਡੀ ਨੂੰ ਸਾਈਡ ਵੱਜੀ ਉਸ ਦੇ ਮਗਰ ਇੱਕ ਗੱਡੀ ਆ ਰਹੀ ਸੀ ਜੋ ਧਰਮਸ਼ਾਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਸ ਦੇ ਵਿੱਚ 12 ਸਵਾਰੀਆਂ ਸਨ ਜੋ ਬਾਲ ਬਾਲ ਬਚ ਗਈਆਂ ਹਨ।

LEAVE A REPLY

Please enter your comment!
Please enter your name here