ਜਲੰਧਰ ’ਚ ਟਰੈਵਲ ਏਜੰਟ ਨਾਲ ਲੁੱਟ/ ਪਿਸਟਲ ਦਿਖਾ ਕੇ 600 ਯੂਰੋ ਖੋਹ ਕੇ ਫਰਾਰ/ ਫੜਣ ਦੀ ਕੋਸ਼ਿਸ਼ ਦੌਰਾਨ ਪਿਸਟਲ ਛੱਡ ਭੱਜਿਆ ਲੁਟੇਰਾ

0
1

ਜਲੰਧਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਘਟਨਾ ਮਕਸੂਦਾਂ-ਨੰਦਨਪੁਰਾ ਰੋਡ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਲੁਟੇਰਿਆਂ ਨੇ ਪਿਸਟਲ ਦਿਖਾ ਕੇ ਟਰੈਵਲ ਏਜੰਟ ਨਾਲ ਲੁੱਟ ਕੀਤੀ। ਇੱਥੇ ਟਰੈਵਲ ਏਜੰਟ ਦੀ ਦੁਕਾਨ ਅੰਦਰ ਆਏ ਲੁਟੇਰਿਆਂ ਨੇ ਪਿਸਟਲ ਦਿਖਾ ਕੇ 600 ਯੂਰੋ ਲੁੱਟ ਲਏ। ਇਸੇ ਦੌਰਾਨ ਫੌਜ ਦੇ ਸੇਵਾਮੁਕਤ ਸਿਪਾਹੀ ਨੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਉਹ ਪਿਸਟਲ ਛੱਡ ਕੇ ਸਾਥੀ ਨਾਲ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਘਟਨਾ ਵੇਲੇ ਟਰੈਵਲ ਏਜੰਟ ਦੁਕਾਨ ਅੰਦਰ ਇਕੱਲਾ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਲੁਟੇਰਿਆਂ ਨੇ ਉਸ ਕੋਲੋਂ ਖੋਹ ਦੀ ਕੋਸ਼ਿਸ਼ ਕੀਤੀ। ਜਦੋਂ ਟਰੈਵਲ ਏਜੰਟ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦੇ ਸਿਰ ਉਤੇ ਪਿਸਟਲ ਤਾਣ ਦਿੱਤੀ। ਇਸੇ ਦੌਰਾਨ ਫੌਜ ਦੇ ਇਕ ਸੇਵਾਮੁਕਤ ਸਿਪਾਹੀ ਨੇ ਹਿੰਮਤ ਕਰਦਿਆਂ ਲੁਟੇਰੇ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਦ ਲੁਟੇਰੇ ਪਿਸਟਲ  ਛੱਡ ਕੇ ਸਾਥੀ ਨਾਲ ਭੱਜ ਗਿਆ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ਤੇ ਲੁਟੇਰਿਆਂ ਦੀ ਪਛਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here