ਪੰਜਾਬ ਪਠਾਨਕੋਟ ਵਾਸੀਆਂ ਨੂੰ ਰਵਨੀਤ ਬਿੱਟੂ ਦਾ ਤੋਹਫਾ/ ਸ਼ਹਿਰ ਤੋਂ ਨੈਰੋਗੇਟ ਟਰੇਨ ਦੀ ਕੀਤੀ ਸ਼ੁਰੂਆਤ/ ਟਰੈਫਿਕ ਸਮੱਸਿਆ ਤੋਂ ਮਿਲੇਗੀ ਵੱਡੀ ਰਾਹਤ By admin - February 28, 2026 0 1 Facebook Twitter Pinterest WhatsApp ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪਠਾਨਕੋਟ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੰਤਰੀ ਨੇ ਸ਼ਹਿਰ ਅੰਦਰ ਨੈਰੋਗੇਜ ਟਰੇਨ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਫਾਟਕ ਬੰਦ ਹੋਣ ਕਾਰਨ ਹੁੰਦੀ ਟਰੈਫਿਕ ਸਮੱਸਿਆ ਤੋਂ ਰਾਹਤ ਮਿਲ ਗਈ ਹੈ। ਇਹ ਟਰੇਨ ਡਲਹੋਜੀ ਰੋਡ ਸਟੇਸ਼ਨ ਤੋਂ ਹਿਮਾਚਲ ਲਈ ਚੱਲਿਆ ਕਰੇਗੀ। ਇਹ ਟਰੇਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਮੰਗ ਉਤੇ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪਠਾਨਕੋਟ ਦੇ ਲੋਕਾਂ ਨੂੰ ਬੜੀ ਵੱਡੀ ਸਮੱਸਿਆ ਸਤਾ ਰਹੀ ਸੀ ਕਿ ਨੈਰੋਗੇਜ ਟਰੇਨ ਸ਼ੁਰੂ ਹੋਣ ਕਾਰਨ ਸ਼ਹਿਰ ਵਿੱਚ ਰੇਲਵੇ ਫਾਟਕ ਬੰਦ ਰਹੇਗਾ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਸਬੰਧੀ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਰੇਲਵੇ ਮੰਤਰਾਲੇ ਨੂੰ ਇਸ ਦਾ ਹੱਲ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਇਹ ਤੈਅ ਕੀਤਾ ਗਿਆ ਹੈ ਕਿ ਹੁਣ ਦਿਨ ਨੂੰ ਕੋਈ ਵੀ ਟ੍ਰੇਨ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਹਿਮਾਚਲ ਨੂੰ ਨਹੀਂ ਚਲੇਗੀ, ਸਾਰੀਆਂ ਹੀ ਟ੍ਰੇਨਾਂ ਡਲਹੋਜੀ ਰੋਡ ਰੇਲਵੇ ਸਟੇਸ਼ਨ ਤੋਂ ਹਿਮਾਚਲ ਪ੍ਰਦੇਸ਼ ਨੂੰ ਚੱਲਣਗੀਆਂ, ਅਤੇ ਰਾਤ ਨੂੰ ਹੀ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਟ੍ਰੇਨ ਡਲਹੋਜੀ ਰੋਡ ਸਟੇਸ਼ਨ ਤੇ ਪਹੁੰਚ ਜਾਏਗੀ, ਜੋ ਸਵਾਰੀਆਂ ਲੈ ਕੇ ਹਿਮਾਚਲ ਪ੍ਰਦੇਸ਼ ਨੂੰ ਜਾਇਆ, ਜਿਸ ਨਾਲ ਪਠਾਨਕੋਟ ਵਿੱਚ ਟਰੈਫਿਕ ਦੀ ਸਮੱਸਿਆ ਖਤਮ ਹੋ ਜਾਵੇਗੀ। ਰਵਨੀਤ ਬਿੱਟੂ ਨੇ ਦੱਸਿਆ ਕਿ ਪਠਾਨਕੋਟ ਦੇ ਪਿੰਡ ਨਲੁੰਗਾ ਦੇ ਇਲਾਕਾ ਵਾਸੀਆਂ ਨੂੰ ਬਹੁਤ ਭਾਰੀ ਸਮੱਸਿਆ ਸੀ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਈ ਵਾਰ ਉਹਨਾਂ ਨਾਲ ਇਸ ਦਾ ਜ਼ਿਕਰ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਨਲੂੰਗਾ ਪਿੰਡ ਵਿੱਚ ਰੇਲਵੇ ਬ੍ਰਿਜ ਤਿਆਰ ਕੀਤਾ ਜਾਵੇਗਾ, ਜਿਸ ਦਾ ਕੰਮ ਤਿੰਨ ਮਹੀਨੇ ਦੇ ਵਿੱਚ ਵਿੱਚ ਸ਼ੁਰੂ ਕਰ ਕੇ ਲੋਕਾਂ ਦੀ ਪੁਰਾਣੀ ਸਮੱਸਿਆ ਵੀ ਖਤਮ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਰਵਨੀਤ ਬਿੱਟੂ ਕੈਂਟ ਰੇਲਵੇ ਸਟੇਸ਼ਨ ਪਠਾਨਕੋਟ ਪਹੁੰਚੇ ਜਿੱਥੇ ਭਾਜਪਾ ਨੇਤਾਵਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ, ਉਨਾਂ ਵੱਲੋਂ ਕੈਂਟ ਸਟੇਸ਼ਨ ਤੇ ਬਣਨ ਵਾਲੇ ਓਵਰ ਬ੍ਰਿਜ ਦੇ ਸਾਈਟ ਪਲੈਨ ਦਾ ਜਾਇਜ਼ਾ ਲਿਆ, ਅਤੇ ਰੇਲਵੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਤੇ ਰੇਲਵੇ ਦੇ ਕੁੱਲੀਆਂ ਵੱਲੋਂ ਵੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਆਪਣੀ ਸਮੱਸਿਆਵਾਂ ਨਾਲ ਜਾਣੂ ਕਰਵਾਇਆ ਗਿਆ। ਕੁੱਲੀਆਂ ਦਾ ਕਹਿਣਾ ਸੀ ਕਿ ਉਨਾਂ ਦਾ ਕੁੱਲੀ ਦਾ ਕੰਮ ਕਰਕੇ ਬਹੁਤ ਘੱਟ ਮਾਣ ਮਿਲਦਾ ਹੈ ਜਿਸ ਕਾਰਨ ਉਹਨਾਂ ਦੇ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ, ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਵੀ ਔਖੀਆਂ ਹੋਈਆਂ ਹਨ, ਬੜੀ ਮੁਸ਼ਕਿਲ ਰੋਟੀ ਦਾ ਜੁਗਾੜ ਕਰ ਪਾਂਦੇ ਹਨ। ਉਨਾਂ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ, ਉਹਨਾਂ ਦੀ ਕੋਈ ਪਰਮਾਨੈਂਟ ਇਨਕਮ ਤੈਅ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਰੇਲ ਮੰਤਰੀ ਨੇ ਕੁੱਲੀਆਂ ਦੀ ਮੰਗ ਉਤੇ ਸੁਹਿਰਦਤਾ ਨਾਲ ਵਿਚਾਰ ਕਰਨ ਦੀ ਭਰੋਸਾ ਦਿੱਤਾ।