ਜਲਾਲਾਬਾਦ ’ਚ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ/ ਬਿਜਲੀ ਘਰ ਦੇ ਖੰਡਰ ਕਮਰਿਆਂ ’ਚੋਂ ਮਿਲੀ ਲਾਸ਼/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
1

 

ਜਲਾਲਾਬਾਦ ’ਚ ਨੌਜਵਾਨ ਦੀ ਭੇਦਭਰੀ ਹਾਲਤ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਬਿਜਲੀ ਮਹਿਕਮੇ ਦੇ ਖੰਡਰ ਪਏ ਕਮਰਿਆਂ ਵਿਚੋਂ ਪਈ ਮਿਲੀ ਹੈ। ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ ਉਸ ਦਾ ਪੁੱਤਰ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਅੱਜ ਹੀ ਗੁਜਰਾਤ ਤੋਂ ਘਰ ਪਰਤਿਆ ਸੀ। ਉਹ ਘਰੋ ਬਾਜਾਰ ਗਿਆ ਸੀ, ਜਿਸ ਦੀ ਬਾਅਦ ਵਿਚ ਲਾਸ਼ ਬਰਾਮਦ ਹੋਈ ਹੈ।  ਮਾਪਿਆਂ ਨੇ ਦੱਬੀ ਜ਼ੁਬਾਨ ’ਚ ਮੌਤ ਨਸ਼ੇ ਨਾਲ ਹੋਣ ਦੀ ਗੱਲ ਕਹੀ ਹੈ। ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਇਨਕਾਰ ਕੀਤਾ ਹੈ। ਮੌਕੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਥਾਣਾ ਸਿਟੀ ਜਲਾਲਾਬਾਦ ਦੀ ਪੀਸੀਆਰ ਟੀਮ ਦੇ ਅਧਿਕਾਰੀ ਮੌਕੇ ਉੱਤੇ ਪੁੱਜੇ। ਇਸ ਮੌਕੇ ਮ੍ਰਿਤਕ ਹਰਜਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਉਸ ਦਾ ਪੁੱਤਰ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਅੱਜ ਹੀ ਗੁਜਰਾਤ ਤੋਂ ਵਾਪਸ ਘਰ ਆਇਆ ਹੈ ਅਤੇ ਉਹ ਬਾਜ਼ਾਰ ਤੋਂ ਮੀਟ ਲਿਆਉਣ ਦਾ ਕਹਿ ਕੇ ਘਰ ਤੋਂ ਆਇਆ ਹੈ ਅਤੇ ਜਿਸ ਦੀ ਅੱਜ ਸਾਨੂੰ ਬਿਜਲੀ ਘਰ ਦੇ ਕਮਰਿਆਂ ਵਿੱਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਉਸ ਦਾ ਮ੍ਰਿਤਕ ਇਕਲੌਤਾ ਪੁੱਤਰ ਹੈ ਅਤੇ ਪਰਿਵਾਰ ਕਿਸੇ ਵੀ ਤਰਹਾਂ ਦੀ ਪੁਲਿਸ ਕਾਰਵਾਈ ਨਹੀਂ ਕਰਵਾਉਣੀ ਚਾਹੁੰਦਾ।
ਇਸ ਤੋਂ  ਬਾਅਦ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੀ ਰੋਂਦੇ ਕਰਲਾਉਂਦੇ ਲਾਸ਼ ਨੂੰ ਘਰ ਲੈ ਕੇ ਰਵਾਨਾ ਹੋ ਗਏ। ਇਹਨਾਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਮ੍ਰਿਤਕ ਦੀ ਮਾਤਾ ਕਿਸ ਤਰ੍ਹਾਂ ਆਪਣੇ ਪੁੱਤਰ ਦੀ ਮੌਤ ਤੇ ਦਰਦ ਨੂੰ ਬਿਆਨ ਕਰ ਰਹੀ ਹੈ ਜੋ ਕਿ ਇਹ ਤਸਵੀਰਾਂ ਕਿਸੇ ਤੋਂ ਵੀ ਛੁਪੀਆਂ ਨਹੀਂ ਹਨ ਜਿੱਥੇ ਕਿ ਮੌਤ ਦੀ ਕਹਾਣੀ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ।

LEAVE A REPLY

Please enter your comment!
Please enter your name here