ਪੰਜਾਬ ਫਰੀਦਕੋਟ ਦੇ ਵਿਧਾਇਕ ਸੇਖੋਂ ਵੱਲੋਂ ਅਦਾਲਤ ਦਾ ਧੰਨਵਾਦ/ ਕੇਜਰੀਵਾਲ ਨੂੰ ਬਰੀ ਕਰਨ ਨੂੰ ਦੱਸਿਆ ਸੱਚਾਈ ਦੀ ਜਿੱਤ/ ਕਿਹਾ, ਅਦਾਲਤੀ ਫੈਸਲੇ ਨਾਲ ਭਾਜਪਾ ਦੀ ਕੋਝੀ ਸਾਜ਼ਸ਼ ਬੇਨਕਾਬ By admin - February 28, 2026 0 1 Facebook Twitter Pinterest WhatsApp ਫਰੀਦਕੋਟ ਤੋਂ ਆਪ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬਰੀ ਕਰਨ ਲਈ ਅਦਾਲਤ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਵਿਧਾਇਕ ਸੇਖੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਕੋਝੀ ਸਾਜ਼ਸ਼ ਰਚੀ ਸੀ, ਜਿਸ ਨੂੰ ਅਦਾਲਤੀ ਫੈਸਲੇ ਨੇ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੈਸਲੇ ਤੋਂ ਸਾਬਤ ਹੋ ਗਿਆ ਹੈ ਕਿ ਸਾਡਾ ਦੇਸ਼ ਸੰਵਿਧਾਨ ਮੁਤਾਬਕ ਚੱਲਦਾ ਹੈ ਅਤੇ ਇੱਥੇ ਭਾਜਪਾ ਤਾਨਾਸ਼ਾਹੀ ਜ਼ਿਆਦਾ ਦੇਰ ਤਕ ਨਹੀਂ ਚੱਲੇਗੀ। ਉਨ੍ਹਾਂ ਨੇ ਸੱਚਾਈ ਦੀ ਇਸ ਲੜਾਈ ਦੀ ਜਿੱਤ ‘ਚ ਯੋਗਦਾਨ ਪਾਉਣ ਵਾਲ਼ੇ ਸਾਥੀਆਂ ਦਾ ਧੰਨਵਾਦ ਕੀਤਾ। ਭਾਜਪਾ ਦੀ ਬਦਲਾਖੋਰੀ ਦੀ ਰਾਜਨੀਤੀ ਬਾਰੇ ਬੋਲਦਿਆਂ ਨਿਆਂ ਪਾਲਿਕਾ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ ਕੀਤੀ। ਉਨ੍ਹਾਂ ਫ਼ਰਜ਼ੀ ਘੁਟਾਲਾ ਮਾਮਲੇ ‘ਚ ਸਾਥ ਦੇਣ ਵਾਲ਼ੇ ਸਮੂਹ ਵਕੀਲ ਸਾਹਿਬਾਨਾਂ ਅਤੇ ਸਾਥੀਆਂ ਦਾ ਵੀ ਧੰਨਵਾਦ ਕੀਤਾ।