ਪੰਜਾਬ ਫਰੀਦਕੋਟ ’ਚ ਪੁਲਾਂ ਤੇ ਸੜਕਾਂ ਨੂੰ ਕੀਤਾ ਜਾਵੇਗਾ ਚੌੜਾ/ ਡਰੇਨ ਦੇ ਪੁਲ ਤੇ ਸੜਕਾਂ ’ਤੇ ਖਰਚੇ ਜਾਣਗੇ 19 ਕਰੋੜ/ ਵਿਧਾਇਕ ਸੇਖੋਂ ਨੇ ਰੱਖਿਆ ਨੀਂਹ ਪੱਥਰ By admin - February 28, 2026 0 1 Facebook Twitter Pinterest WhatsApp ਫਰੀਦਕੋਟ ਸ਼ਹਿਰ ਅੰਦਰ ਪੁੱਲ ਤੇ ਸੜਕਾਂ ਨੂੰ ਚੌੜਾ ਕਰਨ ਉਤੇ 19 ਕਰੋੜ ਖਰਚੇ ਜਾਣਗੇ। ਇਨ੍ਹਾਂ ਕੰਮਾਂ ਦਾ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਰੱਖਿਆ ਗਿਆ। ਇਸ ਦੇ ਤਹਿਤ ਕੋਟਕਪੂਰਾ-ਫ਼ਰੀਦਕੋਟ ਰੋਡ ਉਤੇ ਬਣੇ ਡ੍ਰੇਨ ਦਾ ਪੁਲ 2 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼ਹਿਰ ਅੰਦਰੋਂ ਲੰਘਦੀ ਸੜਕ ਨੂੰ ਚੋੜਾ ਕਰਨ ਉਤੇ 17 ਕਰੋੜ ਖਰਚੇ ਜਾਣਗੇ। ਇਨ੍ਹਾਂ ਕੰਮਾਂ ਦਾ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਨੀਂਹ ਪੱਥਰ ਰੱਖੇ ਗਏ। ਵਿਧਾਇਕ ਦੇ ਦੱਸਣ ਮੁਤਾਬਕ ਸੜਕ ਨੂੰ ਚੌੜਾ ਕਰਨ ਦਾ ਟੈਂਡਰ ਲੱਗ ਚੁੱਕਾ ਹੈ, ਜਿਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਦੱਸ ਦਈਏ ਕਿ ਇਸ ਪੁੱਲ ਤੇ ਸੜਕ ਨੂੰ ਚੌੜਾ ਕਰਨ ਦੀ ਮੰਗ ਕਾਫੀ ਸਮੇਂ ਤੋਂ ਉਠ ਰਹੀ ਸੀ, ਜਿਸ ਦੇ ਚਲਦਿਆਂ ਅੱਜ ਇਨ੍ਹਾਂ ਦੋ ਵੱਡੇ ਕੰਮਾਂ ਨੂੰ ਸ਼ੁਰੂ ਕਰਨ ਦਾ ਨੀਹ ਪੱਥਰ ਰੱਖਿਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਫਰੀਦਕੋਟ -ਕੋਟਕਪੂਰਾ ਰੋਡ ਪੁਰਾਣੀ ਨੈਸ਼ਨਲ ਹਾਈਵੇ 15 ਤੇ ਬਣੀ ਲੰਗੇਆਣਾ ਡਰੇਨ ਤੇ ਭੀੜੇ ਪੁੱਲ ਨੂੰ ਚੋੜਾ ਕਰਨ ਲਈ ਦੋ ਕਰੋੜ ਰੁਪਏ ਦੀ ਰਾਸ਼ੀ ਨਾਲ ਤਿਆਰ ਹੋਣ ਵਾਲੇ ਨਵੇਂ ਪੁੱਲ ਦਾ ਨੀਂਹ ਪੱਥਰ ਰੱਖਿਆ ਗਿਆ। ਗੌਰਤਲਬ ਹੈ ਕਿ ਇਹ ਪੁੱਲ ਮਹਿਜ ਸੱਤ ਮੀਟਰ ਚੋੜਾ ਸੀ ਅਤੇ ਸੜਕ ਦੇ ਉੱਤੇ ਕਾਫੀ ਟਰੈਫਿਕ ਹੋਣ ਦੇ ਚਲਦੇ ਅਕਸਰ ਇਸ ਭੀੜੇ ਪੁੱਲ ਕਾਰਨ ਹਾਦਸੇ ਵਾਪਰਦੇ ਰਹਿੰਦੇ ਸਨ ਪਰ ਹੁਣ ਇਸ ਜਗਹਾ ਤੇ ਨਵੇਂ ਪੁੱਲ ਦੀ ਉਸਾਰੀ ਕੀਤੀ ਜਾਵੇਗੀ ਜੋ ਕਿ 16 ਮੀਟਰ ਚੌੜਾ ਹੋਵੇਗਾ ਜਿਸ ਤੇ ਦੋ ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਬਹੁਤ ਹੀ ਘੱਟ ਸਮੇਂ ਜਿਸ ਨੂੰ 10 ਮਹੀਨਿਆਂ ਵਿੱਚ ਪੂਰਾ ਕਰਨ ਦਾ ਸਮਾਂ ਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਪੁੱਲ ਦੀ ਉਂਸਾਰੀ ਸਮੇਂ ਕੋਈ ਦਿੱਕਤ ਨਾ ਆਵੇ। ਉਧਰ ਦੂਜੇ ਪਾਸੇ ਸ਼ਹਿਰ ਦੇ ਅੰਦਰੋਂ ਲੰਘਦਾ ਹੋਇਆ ਮੁੱਖ ਮਾਰਗ ਨੂੰ ਜੋ ਕਿ ਇੱਕ ਸ਼ਹਿਰ ਨੂੰ ਦੂਸਰੇ ਸ਼ਹਿਰ ਨਾਲ ਜੋੜਦਾ ਹੈ ਉਸ ਨੂੰ ਟੂ-ਵੇ ਕਰਨ ਦੀ ਕਰਨ ਲਈ ਸੜਕ ਨੂੰ ਚੌੜਾ ਕੀਤਾ ਜਾਣਾ ਹੈ ਜਿਸ ਲਈ 21 ਕਿਲੋਮੀਟਰ ਦੇ ਇਸ ਸੜਕ ਦੇ ਨਿਰਮਾਣ ਤੇ ਜੋ ਕਿ ਫਰੀਦਕੋਟ ਕੋਟਕਪੂਰਾ ਵਿਚ ਬਣਾਈ ਜਾਵੇਗੀ ਉਸ ਤੇ 17 ਕਰੋੜ ਰੁਪਆ ਖਰਚਾ ਆਵੇਗਾ। ਉਸ ਸੜਕ ਦੇ ਟੈਂਡਰ ਲੱਗ ਚੁੱਕੇ ਹਨ ਤੇ ਜਲਦ ਹੀ ਉਸ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਸ਼ੁਰੂ ਹੋ ਜਾਏਗਾ ਜਿਸ ਦਾ ਵੀ ਨੀਂਹ ਪੱਥਰ ਅੱਜ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਰੱਖਿਆ ਗਿਆ।