ਆਨੰਦਪੁਰ ਸਾਹਿਬ-ਮਜਾਰਾ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ/ ਹੋਲੇ ਮੁਹੱਲੇ ਮੌਕੇ ਸੰਗਤ ਦੀ ਆਮਦ ਦੇ ਮੱਦੇਨਜ਼ਰ ਹੋਈ ਸ਼ੁਰੂਆਤ

0
1

ਸ੍ਰੀ ਆਨੰਦਪੁਰ ਸਾਹਿਬ ਤੋਂ ਮਜਾਰਾ ਵੱਲ ਨੂੰ ਜਾਂਦੀ ਸੜਕ ਦੀ ਚੌੜਾਈ ਵਧਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਇਹ ਫੈਸਲਾ ਹੋਲੇ ਮੁਹੱਲੇ ਮੌਕੇ ਸੰਗਤ ਦੀ ਆਮਦ ਨੂੰ ਵੇਖਦਿਆਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਪਹਿਲਾਂ ਇਸ ਰਸਤੇ ਦੇ ਕੁਝ ਹਿੱਸਿਆਂ ਦੀ ਚੌੜਾਈ ਕੇਵਲ 11 ਫੁੱਟ ਸੀ, ਪਰ ਜ਼ਮੀਨ ਮਾਲਕਾਂ ਦੀ ਰਜਾਮੰਦੀ ਨਾਲ ਹੁਣ ਇਸਨੂੰ ਹੋਰ 15 ਫੁੱਟ ਚੌੜਾ ਕਰ ਦਿੱਤਾ ਗਿਆ ਹੈ, ਜਿਸ ਨਾਲ ਕੁੱਲ ਚੌੜਾਈ 26 ਫੁੱਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਰਸਤੇ ਨੂੰ ਚੌੜਾ ਕਰਕੇ ਕੱਚੀ ਸੜਕ ਦੇ ਰੂਪ ਵਿੱਚ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਸਨੂੰ ਪੱਕੀ ਸੜਕ ਬਣਾਉਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਗ੍ਰਾਂਟ ਜਾਰੀ ਕੀਤੀ ਜਾਵੇਗੀ।
ਸ੍ਰੀ ਅਨੰਦਪੁਰ ਸਾਹਿਬ ਤੋਂ ਮਜਾਰਾ ਨੂੰ ਜਾਂਦੀ ਇਹ ਸੜਕ ਪੁਰਾਤਨ ਮਾਤਾ ਸ਼ੀਤਲਾ ਮੰਦਿਰ ਤੋਂ ਇਲਾਵਾ 25-26 ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ। ਇਸ ਸੜਕ ਦਦੀ ਚੌੜਾਈ ਵਧਣ ਨਾਲ ਹੌਲੇ ਮੁਹੱਲੇ ਮੌਕੇ ਆਉਣ ਵਾਲੀ ਸੰਗਤ ਨੂੰ ਵੱਡੀ ਰਾਹਤ ਮਿਲੇਗੀ। ਦੱਸਣਯੋਗ ਹੈ ਕਿ ਇਲਾਕੇ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੇ ਇਸ ਵਿਕਲਪੀ ਰਸਤੇ ਨੂੰ ਚੌੜਾ ਕੀਤਾ ਜਾਵੇ। ਅਗੰਮਪੁਰ ਰੇਲਵੇ ਫਾਟਕ ਬੰਦ ਹੋਣ ਸਮੇਂ ਨੰਗਲ ਡੈਮ ਅਤੇ ਚੰਡੀਗੜ੍ਹ ਵੱਲ ਜਾਣ ਵਾਲੇ ਯਾਤਰੀਆਂ ਨੂੰ ਟ੍ਰੈਫਿਕ ਜਾਮ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੋਲੇ ਮਹੱਲੇ, ਵਿਸਾਖੀ ਅਤੇ ਹੋਰ ਤਿਉਹਾਰਾਂ ਦੌਰਾਨ ਮੇਨ ਰੋਡ ’ਤੇ ਜਾਮ ਲੱਗਣ ਕਾਰਨ ਲੋਕਾਂ ਨੂੰ ਮੁਸ਼ਕਿਲ ਆਉਂਦੀ ਸੀ।

LEAVE A REPLY

Please enter your comment!
Please enter your name here