ਪੰਜਾਬ ਜਲੰਧਰ ’ਚ ਪੁਜਾਰੀ ਤੋਂ ਐਕਟਿਵਾ ਖੋਹ ਕੇ ਲੁਟੇਰਾ ਫਰਾਰ/ ਪੁਜਾਰੀ ਨੂੰ 100 ਮੀਟਰ ਤਕ ਘਸੀਟ ਕੇ ਲੈ ਗਿਆ ਲੁਟੇਰਾ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - February 27, 2026 0 2 Facebook Twitter Pinterest WhatsApp ਜਲੰਧਰ ਦੇ ਬਾਸਾ ਵਾਲੇ ਬਾਜਾਰ ਵਿਚ ਇਕ ਪੁਜਾਰੀ ਤੋਂ ਦਿਨ ਦਿਹਾੜੇ ਐਕਟਿਵਾ ਖੋਹਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਰਾਮ ਸੁਸ਼ੀਲ ਤਿਵਾੜੀ ਨਾਮ ਦਾ ਪੁਜਾਰੀ ਦੁਪਹਿਰ ਵੇਲੇ ਆਪਣੇ ਐਕਟਿਵਾ ਉਤੇ ਪੂਜਾ ਦਾ ਸਾਮਾਨ ਖਰੀਦਣ ਲਈ ਬਾਜਾਰ ਗਿਆ ਸੀ, ਜਿੱਥੇ ਇਕ ਲੁਟੇਰੇ ਨੇ ਉਸ ਦਾ ਐਕਟਿਵਾ ਲੈ ਕੇ ਭੱਜ ਗਿਆ, ਜਿਸ ਨੂੰ ਪੰਡਤ ਨੇ ਫੜਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਉਸ ਨੂੰ 100 ਮੀਟਰ ਤਕ ਘਸੀਟ ਕੇ ਲੈ ਗਿਆ। ਲੁਟੇਰੇ ਵੱਲੋਂ ਭੱਜਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੈਰੋਂ ਬਾਜ਼ਾਰ ਦੇ ਹਨੂੰਮਾਨ ਮੰਦਰ ਦੇ ਪੁਜਾਰੀ ਪੰਡਿਤ ਰਾਮ ਸੁਸ਼ੀਲ ਤਿਵਾੜੀ ਨੇ ਉਹ ਦੁਪਹਿਰ ਵੇਲੇ ਆਪਣੇ ਜਾਣ-ਪਛਾਣ ਵਾਲੇ ਦੀ ਐਕਟਿਵਾ ਲੈ ਕੇ ਪੂਜਾ ਦਾ ਸਮਾਨ ਖਰੀਦਣ ਲਈ ਬਾਜ਼ਾਰ ਗਿਆ ਸੀ। ਪੂਜਾ ਦਾ ਸਮਾਨ ਖਰੀਦਣ ਤੋਂ ਬਾਅਦ, ਉਸਨੇ ਟੋਨੀ ਸਵੀਟਸ ਦੇ ਬਾਹਰ ਆਪਣੀ ਐਕਟਿਵਾ ਖੜ੍ਹੀ ਕੀਤੀ ਅਤੇ ਕੁਝ ਹੋਰ ਸਮਾਨ ਖਰੀਦਣ ਲਈ ਅੰਦਰ ਚਲਾ ਗਿਆ ਪਰ ਚਾਬੀਆਂ ਐਕਟਿਵਾ ਵਿੱਚ ਹੀ ਰਹਿ ਗਈਆਂ। ਜਦੋਂ ਉਹ ਚਾਬੀਆਂ ਕੱਢਣ ਲਈ ਪਿੱਛੇ ਮੁੜਿਆ ਤਾਂ ਇੱਕ ਨੌਜਵਾਨ ਐਕਟਿਵਾ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦੋਂ ਉਸ ਨੇ ਉਸ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਐਕਟਿਵਾ ਲੈ ਕੇ ਭੱਜ ਗਿਆ। ਉਸ ਨੇ ਪਿੱਛਾ ਕਰਦਿਆਂ ਐਕਟਿਵਾ ਨੂੰ ਫੜ ਲਿਆ ਪਰ ਉਸ ਨੇ ਰੁਕਣ ਦੀ ਬਜਾਏ ਐਕਟਿਵਾ ਭਜਾ ਲਈ ਅਤੇ ਉਸ ਨੂੰ ਕਾਫੀ ਦੂਰ ਤਕ ਘਸੀਟ ਕੇ ਲੈ ਗਿਆ। ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੀੜਤ ਨੇ ਥਾਣਾ-4 ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।