ਪੰਜਾਬ ਲੁਧਿਆਣਾ ਦੇ ਜੀਵਨ ਨਗਰ ਇਲਾਕੇ ’ਚ ਗੁੰਡਾਗਰਦੀ/ ਤੇਜ਼ਧਾਰ ਹਥਿਆਰ ਨਾਲ ਦੁਕਾਨ ֹ’ਤੇ ਕੀਤਾ ਹਮਲਾ/ ਵਿਰੋਧ ’ਚ ਦੁਕਾਨਦਾਰਾਂ ਨੇ ਲਾਇਆ ਜਾਮ By admin - February 27, 2026 0 1 Facebook Twitter Pinterest WhatsApp ਲੁਧਿਆਣਾ ਦੇ ਫੋਕਲ ਪੁਆਇੰਟ ਅਧੀਨ ਪੈਂਦੇ ਜੀਵਨ ਨਗਰ ਇਲਾਕੇ ਵਿੱਚ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਬਣ ਗਿਆ ਜਦੋਂ ਕੁਝ ਬਦਮਾਸ਼ਾਂ ਵੱਲੋਂ ਤੇਜਧਾਰਾ ਹਥਿਆਰਾਂ ਦੇ ਨਾਲ ਇਕ ਦੁਕਾਨ ’ਤੇ ਹਮਲਾ ਕਰ ਦਿੱਤਾ। ਹਮਲੇ ਦੇ ਇਲਜ਼ਾਮ ਇਕ ਸਖਸ਼ ਉਤੇ ਲੱਗੇ ਨੇ ਜੋ ਜੇਲ੍ਹ ਵਿਚੋਂ ਬਾਹਰ ਆਇਆ ਸੀ। ਇਸੇ ਦੌਰਾਨ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ। ਇਸ ਤੋਂ ਬਾਅਦ ਇਕੱਠਾ ਹੋਏ ਦੁਕਾਨਦਾਰਾਂ ਨੇ ਚੰਡੀਗੜ੍ਹ ਰੋਡ ਜਾਮ ਕਰ ਕੇ ਮੁਲਜਮਾਂ ਖਿਲਾਫ ਕਾਰਵਾਈ ਮੰਗੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਕੰਟਰੋਲ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਸ਼ਖਸ ਜੇਲ੍ਹ ਵਿਚ ਬੰਦ ਸੀ, ਜਿੱਥੋਂ ਬਾਹਰ ਆਉਂਦੇ ਹੀ ਉਸ ਨੇ ਗੋਇਲ ਟੈਲੀਕਮ ਨਾਮ ਦੀ ਦੁਕਾਨ ਦੇ ਉੱਤੇ ਹਮਲਾ ਕਰ ਦਿੱਤਾ। ਦੁਕਾਨਦਾਰਾਂ ਨੇ ਇਸ ਦੀ ਜਾਣਕਾਰੀ ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਜੀਵਨ ਨਗਰ ਚੌਂਕੀ ਨੂੰ ਦਿੱਤੀ ਪਰ ਸਮੇਂ ਸਿਰ ਕਾਰਵਾਈ ਨਹੀਂ ਹੋਈ, ਜਿਸ ਤੋਂ ਨਾਰਾਜ ਹੋਏ ਦੁਕਾਨਦਾਰਾਂ ਨੇ ਚੰਡੀਗੜ੍ਹ ਰੋਡ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਕੁਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਸਬੰਧੀ ਜਲਦ ਹੀ ਕਾਰਵਾਈ ਕਰਨਗੇ। ਉਹਨਾਂ ਕਿਹਾ ਕਿ ਉਹ ਵੀਆਈਪੀ ਡਿਊਟੀ ਵਿੱਚ ਵਿਅਸਤ ਹੋਣ ਕਾਰਨ ਕੱਲ੍ਹ ਕਾਰਵਾਈ ਨਹੀਂ ਕਰ ਸਕੇ ਅਤੇ ਇਸੇ ਦੌਰਾਨ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।