ਪੰਜਾਬ ਫਤਿਹਗੜ ਚੂੜੀਆਂ ’ਚ ਮਿਠਾਈ ਵਾਲੀ ਦੁਕਾਨ ’ਤੇ ਹੰਗਾਮਾ/ ਗ੍ਰਾਹਕ ਨੇ ਘਟੀਆ ਰੱਸਗੁੱਲੇ ਦੇਣ ਦੇ ਲਾਏ ਇਲਜ਼ਾਮ By admin - February 27, 2026 0 1 Facebook Twitter Pinterest WhatsApp ਫਤਿਹਗੜ ਚੂੜੀਆਂ ਬੱਸ ਅੱਡੇ ਦੇ ਸਾਹਮਣੇ ਬੀਕਾਨੇਰ ਵਾਲੀ ਮਿਠਾਈ ਦੀ ਦੁਕਾਨ ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਗਾਹਕਾਂ ਵੱਲੋਂ ਇੱਥੋਂ ਖਰੀਦੇ ਗਈ ਮਿਠਾਈ ਦੇ ਘਟੀਆ ਹੋਣ ਦੇ ਇਲਜਾਮ ਲਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਨਾਮ ਦੇ ਸਖਸ਼ ਨੇ ਕਿਹਾ ਕਿ ਉਸ ਨੇ ਲੜਕੀ ਦੇ ਸ਼ਗਨ ਸਮਾਗਮ ਲਈ ਇੱਥੋਂ ਰੱਸਗੁੱਲੇ ਖਰੀਦੇ ਸੀ ਪਰ ਉਹ ਘਟੀਆ ਕਿਸਮ ਦੇ ਨਿਕਲੇ ਹਨ। ਗ੍ਰਾਹਕ ਦਾ ਇਲਜ਼ਾਮ ਸੀ ਕਿ ਦੁਕਾਨਦਾਰ ਨੇ ਹੋਰ ਰੱਸਗੁੱਲੇ ਦਿਖਾਏ ਸੀ ਪਰ ਡੱਬੇ ਵਿਚ ਹੋਰ ਪੈਕ ਕਰ ਦਿੱਤੇ ਨੇ। ਪੀੜਤ ਨੇ ਸਿਹਤ ਵਿਭਾਗ ਤੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਉਧਰ ਦੁਕਾਨਦਾਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਸੈਂਪਲ ਦਿਖਾ ਕੇ ਰੱਸਗੁੱਲੇ ਦਿੱਤੇ ਸੀ ਜੋ ਬਿਲਕੁਲ ਸਹੀ ਹਨ। ਉਨ੍ਹਾਂ ਕਿਹਾ ਕਿ ਗ੍ਰਾਹਕ ਵੱਲੋਂ ਵੱਧ ਰੇਟ ਹੋਣ ਕਾਰਨ ਹੰਗਾਮਾ ਕੀਤਾ ਗਿਆ ਹੈ। ਅਮਰੀਕ ਸਿੰਘ ਦੇ ਦੱਸਣ ਮੁਤਾਬਕ ਬੀਤੇ ਦਿਨ ਉਨਾਂ ਦੀ ਭਣੇਵੀਂ ਦਾ ਵਿਆਹ ਸੀ ਅਤੇ ਲੜਕੇ ਨੂੰ ਸ਼ਗਨ ਲਗਾਉਂਣ ਲਈ ਫਤਿਹਗੜ ਚੂੜੀਆਂ ਬੱਸ ਅੱਡੇ ਸਾਹਮਣੇ ਸਥਿਤ ਬੀਕਾਨੈਰ ਮਿਠਾਈ ਦੀ ਦੁਕਾਨ ਤੋਂ ਰਸਗੁਲੇ ਅਤੇ ਹੋਰ ਮਿਠਾਈ ਖ੍ਰੀਦੀ ਅਤੇ ਜੱਦ ਉਥੇ ਜਾ ਕੇ ਡੱਬੇ ਖੋਲੇ ਤਾਂ ਰਸਗੁਲੇ ਰਬੜ ਦੀ ਤਰਾਂ ਨਿਕਲੇ ਜਿਸ ਨੂੰ ਵੇਖ ਕੇ ਵਿਚੋਲਣ ਭੜਕ ਉਠੀ ਅਤੇ ਉਸ ਵੱਲੋਂ ਸਾਨੂੰ ਝਾੜਾਂ ਪਾਈਆਂ ਗਈਆਂ। ਉਕਤ ਗਾਹਕਾਂ ਨੇ ਕਿਹਾ ਕਿ ਰਸਗੁਲੇ ਉਨਾਂ ਨੂੰ ਦਿਖਾਏ ਕੁੱਝ ਹੋਰ ਸਨ ਅਤੇ ਦਿੱਤੇ ਹੋਰ ਸਨ। ਉਨ੍ਹਾਂ ਕਿਹਾ ਕਿ ਇੱਕ ਰਬੜ ਦੀ ਤਰ੍ਹਾਂ ਸਨ ਜੋ ਖਾਦੇ ਵੀ ਨਹੀਂ ਜਾ ਰਹੇ ਸਨ ਅਤੇ ਰੇਟ ਵੀ ਬਹੁਤ ਜਿਆਦਾ ਲਗਾਇਆ ਗਿਆ ਸੀ। ਉਨਾਂ ਸਿਹਤ ਵਿਭਾਗ ਕੋਲੋਂ ਮੰਗ ਕੀਤੀ ਕਿ ਫਤਿਹਗੜ ਚੂੜੀਆਂ ਵਿਖੇ ਬੀਕਾਨੇਰ ਦੀ ਦੁਕਾਨ ਉਪਰ ਛਾਪਾ ਮਾਰ ਕੇ ਮਿਠਾਈ ਦੇ ਸੈਂਪਲ ਲਏ ਜਾਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਇਸ ਸਬੰਧੀ ਜੱਦੇ ਦੁਕਾਨ ਦੇ ਮਾਲਕ ਦੁਰਾ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਉਨਾਂ ਵੱਲੋਂ ਗਾਹਕਾਂ ਨੂੰ ਵਧੀਆ ਕੁਆਲਟੀ ਦੇ ਰਸਗੁਲੇ ਦਿੱਤੇ ਗਏ ਸਨ ਸਿਰਫ ਰੇਟ ਨੂੰ ਲੈ ਕੇ ਇੰਨਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ।