ਪੰਜਾਬ ਫਰੀਦਕੋਟ ’ਚ ਦਲਿਤ ਵਿਦਿਆਰਥਣ ਨੂੰ ਅਗਵਾ ਦੀ ਕੋਸ਼ਿਸ਼/ ਸਕੂਲ ਗੇਟ ਅੱਗੇ ਕੀਤੀ ਕੁੱਟਮਾਰ ਤੇ ਖਿੱਚਧੂਹ/ ਲੋਕਾਂ ਦੇ ਇਕੱਠਾ ਹੋਣ ਤੇ ਮੁਲਜ਼ਮ ਫਰਾਰ By admin - February 27, 2026 0 1 Facebook Twitter Pinterest WhatsApp ਫਰੀਦਕੋਟ ਨੇੜਲੇ ਵਿਚ 12ਵੀਂ ਜਮਾਤ ਦੀ ਦਲਿਤ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਖਬਰ ਸਾਹਮਣੇ ਆਈ ਹੈ। ਘਟਨਾ ਵਿਚ ਵਿਦਿਆਰਥਣ ਗੰਭੀਰ ਜਖਮੀ ਹੋਈ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਫਰੀਦਕੋਟ ਦੇ ਪਿੰਡ ਡੋਡ ਦੇ ਨਾਲ ਲੱਗਦੇ ਬਠਿੰਡਾ ਜਿਲ੍ਹੇ ਦੇ ਪਿੰਡ ਸਿਰੀਏਵਾਲਾ ਦੀ ਹੈ, ਜਿੱਥੇ ਪਿੰਡ ਡੋਡ ਦੀ ਵਿਦਿਆਰਥਣ ਸਕੂਲ ਪੜ੍ਹਣ ਗਈ ਸੀ, ਜਿੱਥੇ ਸਕੂਲ ਦੇ ਗੇਟ ਅੱਗੇ ਕਾਰ ਸਵਾਰਾਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿਰੋਧ ਕਰਨ ਤੇ ਬੂਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਖਿੱਚਧੂਹ ਦੌਰਾਨ ਵਿਦਿਆਰਥਣ ਦੇ ਕੱਪੜੇ ਪਾਟ ਗਏ ਅਤੇ ਉਹ ਗੰਭੀਰ ਜ਼ਖਮੀ ਹੋ ਗਈ। ਮੌਕੇ ਤੇ ਲੋਕਾਂ ਦੇ ਇਕੱਠਾ ਹੋਣ ਬਾਦ ਹਮਲਾਵਰ ਮੌਕੇ ਤੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਇਨਸਾਫ ਮੰਗਿਆ ਹੈ ਜਦਕਿ ਪੁਲਿਸ ਨੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ ਹੈ। ਖਬਰਾਂ ਮੁਤਾਬਕ ਵਿਦਿਆਰਥਣ ਸੋਮਵਾਰ ਨੂੰ ਸਕੂਲ ਦੇ ਗੇਟ ਦੇ ਬਾਹਰ ਬੱਸ ਤੋਂ ਉਤਰੀ ਤਾਂ ਉਥੇ ਅਚਾਨਕ ਪਹੁੰਚੇ 3 ਕਾਰ ਸਵਾਰ ਲੜਕਿਆਂ ਵਲੋਂ ਉਸ ਨੂੰ ਕਥਿਤ ਅਗਵਾ ਕਰਨ ਦੀ ਕੋਸ਼ਿਸ ਕੀਤੀ ਗਈ, ਵਿਦਿਆਰਥਣ ਦੇ ਵਿਰੁੱਧ ਕਰਨ ਤੇ ਕਥਿਤ ਅਗਵਾਕਾਰਾਂ ਵਲੋਂ ਉਸ ਦੀ ਖਿੱਚ ਧੂਹ ਅਤੇ ਕੁੱਟਮਾਰ ਕੀਤੀ ਗਈ ਜਿਸ ਕਾਰਨ ਵਿਦਿਆਰਥਣ ਬੁਰੀ ਤਰਾਂ ਜਖਮੀਂ ਹੋ ਗਈ ਅਤੇ ਲੋਕਾਂ ਦੇ ਇਕੱਠੇ ਹੋਣ ਤੇ ਕਥਿਤ ਅਗਵਾਕਾਰ ਮੌਕਾ ਤੋਂ ਭੱਜ ਗਏ, ਫਿਲਹਾਲ ਲੜਕੀ ਦਾ ਫਰੀਦਕੋਟ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਪਰ ਕਰੀਬ 3 ਦਿਨ ਬੀਤ ਜਾਣ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਹਰ ਰੋਜ ਸਕੂਲ ਪੜ੍ਹਨ ਜਾਂਦੀ ਸੀ ਉਸ ਨੇ ਕਈ ਵਾਰ ਦਸਿਆ ਸੀ ਕਿ ਪਿੰਡ ਦੇ ਕੁਝ ਲੜਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਪਰ ਅੱਜ ਉਹਨਾਂ ਲੜਕਿਆਂ ਨੇ ਉਹਨਾਂ ਦੀ ਧੀ ਨਾਲ ਜੋਰ ਜਬਰਦਸਤੀ ਕੀਤੀ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ। ਉਹਨਾਂ ਕਿਹਾ ਕਿ ਲੜਕੀ ਨਾਲ ਉਹਨਾਂ ਨੇ ਬਹੁਤ ਬੁਰਾ ਵਿਵਹਾਰ ਕੀਤਾ। ਅਸੀਂ ਭਗਤਾ ਭਾਈਕਾ ਪੁਲਿਸ ਥਾਣੇ ਦਰਖ਼ਾਸਤ ਦੇਣ ਗਏ ਤਾਂ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਉਹਨਾਂ ਕਿਹਾ ਕਿ ਹਾਲੇ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਇਸ ਮੌਕੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਡੋਡ ਦੇ ਰਹਿਣ ਵਾਲੇ ਦਵਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਦੇ ਪਿੰਡ ਦੇ ਗਰੀਬ ਪਰਿਵਾਰ ਦੀ ਇਕ ਲੜਕੀ ਨਾਲ ਪਿੰਡ ਦੇ ਹੀ ਕੁਝ ਮੁੰਡਿਆਂ ਵਲੋਂ ਧੱਕੇਸ਼ਾਹੀ ਕਰ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ। ਉਹਨਾਂ ਕਿਹਾ ਕਿ ਅਗਵਾਕਾਰਾਂ ਨੇ ਲੜਕੀ ਨਾਲ ਬਹੁਤ ਧੱਕਾ ਕੀਤਾ ਜਿਸ ਕਾਰਨ ਲੜਕੀ ਦੇ ਕੱਪੜੇ ਫਟ ਗਏ ਉਸ ਦੇ ਗੁਪਤ ਅੰਗਾਂ ਤੇ ਸੱਟਾਂ ਲੱਗੀਆਂ। ਉਹਨਾਂ ਕਿਹਾ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾ ਕਿਹਾ ਕਿ ਇਸ ਗਰੀਬ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਸ ਸੰਬੰਧੀ ਜਦ ਤਫਤੀਸੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਲੜਕੀ ਦੇ ਬਿਆਨ ਦਰਜ ਕਰ ਰਹੇ ਹਾਂ ਅਤੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਿਕਰਯੋਗ ਹੈ ਕਿ ਜਿਸ ਸਰਕਾਰੀ ਸਕੂਲ ਦੇ ਗੇਟ ਤੇ ਇਹ ਸਕੂਲ ਦੀ ਵਿਦਿਆਰਥਣ ਨਾਲ ਵਾਰਦਾਤ ਹੋਈ ਇਹ ਏਰੀਏ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈੰਸ ਦੀ ਪਤਨੀ ਦੇ SSP ਅਧਿਕਾਰ ਖੇਤਰ ਵਾਲਾ ਏਰੀਆ ਹੈ। ਪਰ ਫਿਰ ਵੀ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਜਾਂ SSP ਸਾਹਿਬ ਇੰਨੇ ਕੁ ਸੰਜੀਦਾ ਹਨ ਕਿ ਨਾਬਾਲਿਗ ਵਿਦਿਆਰਥਣ ਨਾਲ ਸੋਮਵਾਰ ਸਵੇਰੇ ਕਰੀਬ ਸਾਢੇ 8 ਵਜੇ ਇਹ ਵਾਰਦਾਤ ਹੋਈ ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਹੀ ਨਹੀਂ ਸਕੂਲ ਪ੍ਰਬੰਧਕਾਂ ਵਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕਰਵਾਈ ਕੀਤੇ ਜਾਣ ਬਾਰੇ ਵੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ।