ਪੰਜਾਬ ਮੋਗਾ ਦੇ ਪ੍ਰੀਤ ਨਗਰ ’ਚ ਸੀਵਰੇਜ ਦੇ ਕੰਮ ਦੌਰਾਨ ਹਾਦਸਾ/ ਸੀਵਰੇਜ ਕੰਮ ਦੌਰਾਨ ਮਿੱਠੀ ਹੇਠਾ ਦੱਬਿਆ ਮੁਲਾਜ਼ਮ/ ਡੇਢ ਘੰਟੇ ਦੀ ਮੁਸ਼ੱਕਤ ਬਾਅਦ ਕੱਢਿਆ ਬਾਹਰ By admin - February 27, 2026 0 1 Facebook Twitter Pinterest WhatsApp ਮੋਗਾ ਦੇ ਪ੍ਰੀਤ ਨਗਰ ਇਲਾਕੇ ਵਿਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਸੀਵਰੇਜ ਦੇ ਚੱਲ ਰਹੇ ਕੰਮ ਦੌਰਾਨ ਇਕ ਨਿਗਮ ਮੁਲਾਜਮ ਮਿੱਟੀ ਦੇ ਡਿੱਗ ਹੇਠਾਂ ਦੱਬ ਗਿਆ। ਪੀੜਤ ਦੀ ਪਛਾਣ ਸੋਰਭ ਕੁਮਾਰ ਵਜੋਂ ਹੋਈ ਹੈ ਜੋ ਨਗਰ ਨਿਗਮ ਵਿਚ ਆਊਟਸੋਰਸ ਵਜੋਂ ਕੰਮ ਕਰ ਰਿਹਾ ਸੀ। ਘਟਨਾ ਤੋਂ ਬਾਦ ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਸਾਥੀ ਮਜ਼ਦੂਰਾਂ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਕਠਿਨ ਮੁਸ਼ੱਕਤ ਤੋਂ ਬਾਅਦ ਸੌਰਭ ਕੁਮਾਰ ਨੂੰ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪ੍ਰੀਤ ਨਗਰ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਲਾਈਨ ਬਲੌਕ ਸੀ, ਜਿਸਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਸੀ। ਇਸ ਦੌਰਾਨ ਸੌਰਭ ਕੁਮਾਰ ਨਾਮਕ ਮਜ਼ਦੂਰ ਲਗਭਗ 10 ਇੰਚ ਮੋਟੀ ਅੰਡਰਗ੍ਰਾਊਂਡ ਸੀਵਰੇਜ ਪਾਈਪ ਪਾ ਰਿਹਾ ਸੀ ਕਿ ਅਚਾਨਕ ਖੱਡੇ ਦੀ ਮਿੱਟੀ ਖਿਸਕ ਗਈ ਅਤੇ ਭਾਰੀ ਮਿੱਟੀ ਦਾ ਡਿੱਗ ਉਸ ਉੱਪਰ ਡਿੱਗ ਪਿਆ। ਇਸ ਨਾਲ ਉਹ ਗਹਿਰੇ ਖੱਡੇ ਵਿੱਚ ਬੁਰੀ ਤਰ੍ਹਾਂ ਦੱਬ ਗਿਆ। ਹਾਦਸੇ ਸਮੇਂ ਮੌਕੇ ‘ਤੇ ਕਰੀਬ ਛੇ ਮਜ਼ਦੂਰ ਗਗਨ, ਅਰੁਣ, ਬਲਕਾਰ, ਛੋਟੂ, ਅਸ਼ੋਕ ਕੁਮਾਰ ਅਤੇ ਸੌਰਭ ਕੁਮਾਰ—ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਖੱਡਾ ਲਗਭਗ 30 ਫੁੱਟ ਲੰਮਾ, 10 ਫੁੱਟ ਚੌੜਾ ਅਤੇ ਕਰੀਬ 15 ਫੁੱਟ ਗਹਿਰਾ ਸੀ, ਜਿਸ ਕਾਰਨ ਬਚਾਅ ਕਾਰਜ ਕਾਫ਼ੀ ਮੁਸ਼ਕਲ ਹੋ ਗਿਆ। ਸਥਾਨਕ ਲੋਕਾਂ ਅਤੇ ਸਾਥੀ ਮਜ਼ਦੂਰਾਂ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਕਠਿਨ ਮੁਸ਼ੱਕਤ ਤੋਂ ਬਾਅਦ ਸੌਰਭ ਕੁਮਾਰ ਨੂੰ ਬਾਹਰ ਕੱਢਿਆ ਗਿਆ। ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਲਾਜ ਜਾਰੀ ਹੈ।ਮੌਕੇ ‘ਤੇ ਪਹੁੰਚੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।