ਪੰਜਾਬ ਮੋਗਾ ਦੇ ਪਿੰਡ ਜਲਾਲਾਬਾਦ ’ਚ ਚੋਰੀ ਦੀ ਵੱਡੀ ਘਟਨਾ/ ਮਹਿਲਾ ਨੂੰ ਬੰਦੀ ਬਣਾ ਕੇ ਅੰਜ਼ਾਮ ਦਿੱਤੀ ਵਾਰਦਾਤ/ 10 ਤੋਲੇ ਸੋਨਾ, ਨਕਦੀ ਦੇ ਘਰੇਲੂ ਸਾਮਾਨ ਲੁੱਟ ਕੇ ਫਰਾਰ By admin - February 27, 2026 0 1 Facebook Twitter Pinterest WhatsApp ਮੋਗਾ ਅਧੀਨ ਆਉਂਦੇ ਕਸਬਾ ਧਰਮਕੋਟ ਦੇ ਪਿੰਡ ਜਲਾਲਾਬਾਦ ਵਿਖੇ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਲੁਟੇਰਿਆਂ ਨੇ ਘਰ ਅੰਦਰ ਦਾਖਲ ਹੋ ਕੇ ਮਹਿਲਾ ਨੂੰ ਬੰਦੀ ਬਣਾਉਣ ਬਾਅਦ ਲੁੱਟ ਕੀਤੀ ਹੈ। ਲੁਟੇਰੇ ਘਰ ਅੰਦਰੋਂ 10 ਤੋਲੇ ਸੋਨਾ, 20 ਹਜ਼ਾਰ ਨਕਦੀ ਅਤੇ ਘਰੇਲੂ ਸਾਮਾਨ ਲੁੱਟ ਕੇ ਫਰਾਰ ਹੋ ਗਏ। ਘਟਨਾ ਵੇਲੇ ਸਾਰਾ ਪਰਿਵਾਰ ਕਿਸੇ ਭੋਗ ਸਮਾਗਮ ਵਿਚ ਗਿਆ ਹੋਇਆ ਸੀ ਅਤੇ ਘਰ ਅੰਦਰ ਮਹਿਲਾ ਇਕੱਲੀ ਹੀ ਸੀ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖਬਰਾਂ ਮੁਤਾਬਕ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇੱਕ ਮਹਿਲਾ ਨੂੰ ਘਰ ਅੰਦਰ ਬੰਦੀ ਬਣਾ ਕੇ ਕਰੀਬ 10 ਤੋਲੇ ਸੋਨਾ, ਨਗਦੀ ਅਤੇ ਘਰੇਲੂ ਸਮਾਨ ਦੀ ਲੁੱਟ ਕੀਤੀ ਗਈ। ਇਹ ਵਾਰਦਾਤ ਬਾਈਕ ’ਤੇ ਆਏ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਿਸ ਸਮੇਂ ਚੋਰਾਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ, ਉਸ ਵੇਲੇ ਮਹਿਲਾ ਘਰ ਵਿੱਚ ਇਕੱਲੀ ਸੀ। ਉਸ ਦਾ ਪਰਿਵਾਰ ਰਿਸ਼ਤੇਦਾਰੀ ਵਿੱਚ ਭੋਗ ਸਮਾਗਮ ’ਤੇ ਗਿਆ ਹੋਇਆ ਸੀ। ਇਸ ਦੌਰਾਨ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਨਕਾਬਪੋਸ਼ ਵਿਅਕਤੀ ਬਾਈਕ ’ਤੇ ਸਵਾਰ ਹੋ ਕੇ ਆਉਂਦੇ ਹਨ। ਬਾਈਕ ਘਰ ਅੱਗੇ ਰੁਕਦੀ ਹੈ ਅਤੇ ਪਿੱਛੇ ਬੈਠਾ ਇੱਕ ਵਿਅਕਤੀ ਉਤਰ ਕੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੁੰਦਾ ਹੈ ਅਤੇ ਅੰਦਰੋਂ ਗੇਟ ਖੋਲ੍ਹ ਦਿੰਦਾ ਹੈ। ਇਸ ਤੋਂ ਬਾਅਦ ਦੂਜਾ ਬਾਈਕ ਸਵਾਰ ਕੁਝ ਦੂਰ ਤੱਕ ਬਾਈਕ ਲੈ ਜਾ ਕੇ ਮੁੜ ਵਾਪਸ ਆਉਂਦਾ ਹੈ ਅਤੇ ਘਰ ਅੰਦਰ ਦਾਖਲ ਹੋ ਜਾਂਦਾ ਹੈ। ਫਿਲਹਾਲ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ’ਤੇ ਪਹੁੰਚਦੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਤੱਕ ਪਹੁੰਚਣ ਲਈ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।