ਫਾਜਿਲਕਾ ’ਚ ਦੌੜ ਲਗਾਉਂਦੇ ਨੌਜਵਾਨ ਦੀ ਮੌਤ/ ਪੁਲਿਸ ਤੇ ਫੌਜ ਭਰਤੀ ਦੀ ਕਰ ਰਿਹਾ ਸੀ ਤਿਆਰੀ/ ਪਰਿਵਾਰ ਦੇ ਇਲਾਕੇ ’ਚ ਸੋਗ ਦੀ ਲਹਿਰ

0
1

ਜਲਾਲਾਬਾਦ ਦੇ ਖੇਡ ਮੈਦਾਨ ਵਿਚ ਦੌੜ ਲਗਾਉਣ ਦੌਰਾਨ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਬਲਦੇਵ ਸਿੰਘ ਵਾਸੀ ਪਿੰਡ ਚੱਕ ਸਾਦੀਆਂ ਵਜੋਂ ਹੋਈ ਹੈ। ਖਬਰਾਂ ਮੁਤਾਬਕ ਉਹ ਜਲਾਲਾਬਾਦ ਅਧੀਨ ਆਉਂਦੇ ਪਿੰਡ ਰੋੜਾਵਾਲੀ ਦੇ ਖੇਡ ਮੈਦਾਨ ਵਿਚ ਦੌੜ ਲਗਾਉਣ ਗਿਆ ਸੀ, ਜਿੱਥੇ ਅਚਾਨਕ ਚੱਕਰ ਆਉਣ ਕਾਰਨ ਡਿੱਗ ਪਿਆ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਬੀਐਸਐਫ ਤੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਸੀ ਕਰਦਾ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।
ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਉਸਦੇ ਪਿਤਾ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ, ਅਤੇ ਉਸਦਾ ਭਰਾ ਫੌਜ ਵਿੱਚ ਸੀ। ਉਹ ਬੀਐਸਐਫ ਅਤੇ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਸੀ, ਜਿਸ ਦੇ ਚਲਦਿਆਂ ਰੋਜ਼ਾਨਾ ਵਾਂਗ, ਉਹ ਰੋੜਾਵਾਲੀ ਪਿੰਡ ਦੇ ਖੇਡ ਦੇ ਮੈਦਾਨ ਵਿੱਚ ਦੌੜਨ ਲਈ ਗਿਆ। ਜਦੋਂ ਉਹ ਦੌੜਨ ਲਈ ਗਿਆ ਤਾਂ ਉਸਦੀ ਸਿਹਤ ਅਚਾਨਕ ਵਿਗੜ ਗਈ ਅਤੇ ਚੱਕਰ ਆਉਣ ਕਾਰਨ ਉਹ ਡਿੱਗ ਪਿਆ। ਜਦੋਂ ਉਸਨੂੰ ਨੇੜਲੇ ਕਲੀਨਿਕ ਲਿਜਾਇਆ ਗਿਆ ਤਾਂ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਦੇ ਦੱਸਣ ਮੁਤਾਬਕ ਮ੍ਰਿਤਕ ਇਕ ਚੰਗਾ ਖਿਡਾਰੀ ਸੀ ਅਤੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਸੀ ਕਰਦਾ।

LEAVE A REPLY

Please enter your comment!
Please enter your name here