ਪੰਜਾਬ ਪਟਿਆਲਾ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਬੁਲੰਦ/ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ/ ਗੱਡੀ ਭਰ ਕੇ ਲੈ ਗਏ ਸਾਰੇ ਕੱਪੜੇ By admin - February 26, 2026 0 1 Facebook Twitter Pinterest WhatsApp ਪਟਿਆਲਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੀ ਗੁਰਬਖਸ਼ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਤੜਕਸਾਰ ਆਏ ਚੋਰਾਂ ਨੇ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਦੁਕਾਨ ਅੰਦਰੋਂ ਸਾਮਾਨ ਚੋਰੀ ਕਰ ਕੇ ਗੱਡੀ ਭਰ ਕੇ ਫਰਾਰ ਹੋ ਗਏ। ਚੋਰੀ ਹੋਣ ਸਾਮਾਨ ਦੀ ਕੀਮਤ 8 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਦੁਕਾਨ ਦੇ ਮਾਲਕ ਦੀਪਕ ਮਾਨ ਨੇ ਦੱਸਿਆ ਕਿ ਗੁਰਬਖਸ਼ ਕਲੋਨੀ ਛੇ ਨੰਬਰ ਗਲੀ ਦੇ ਬਾਹਰ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਚਲਾਉਂਦੇ ਨੇ। ਦੀਪਕ ਨੇ ਦੱਸਿਆ ਕਿ ਅੱਜ ਤੜਕਸਾਰ ਸਵੇਰੇ 5 ਵਜੇ ਉਹਨਾਂ ਦੀ ਦੁਕਾਨ ਦੇ ਬਾਹਰ ਇੱਕ ਗੱਡੀ ਖੜੀ ਹੋਈ ਸੀ, ਜਿਸ ਦੀ ਵੀਡੀਓ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ। ਤਿੰਨ ਦੇ ਕਰੀਬ ਵਿਅਕਤੀ ਸੀ ਜੋ ਦੁਕਾਨ ਦੇ ਵਿੱਚੋਂ ਸਾਰਾ ਕੱਪੜਾ ਕਾਰ ਵਿੱਚ ਭਰ ਕੇ ਲੈ ਗਏ। ਦੀਪਕ ਕੁਮਾਰ ਦੇ ਦੱਸਣ ਮੁਤਾਬਕ 8 ਲੱਖ ਦੇ ਕਰੀਬ ਸਮਾਨ ਚੋਰੀ ਹੋਇਆ ਹੈ। ਦੀਪਕ ਮੁਤਾਬਕ ਇੱਥੇ ਪੱਕੇ ਤੌਰ ਤੇ ਪੀਸੀਆਰ ਵੈਨ ਨਹੀਂ ਲੱਗਦੀ। ਦੀਪਕ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਤਰ ਹੁੰਦੇ ਜਾ ਰਹੇ ਨੇ, ਇਸ ਪ੍ਰਕਾਰ ਦੀਆਂ ਚੋਰੀਆਂ ਜੇਕਰ ਚੋਰ ਕਰਦੇ ਰਹੇ ਤਾਂ ਸਾਨੂੰ ਦੁਕਾਨਾਂ ਛੱਡ ਕੇ ਵਿਦੇਸ਼ਾਂ ਦੇ ਵੱਲ ਪਰਿਵਾਰਾਂ ਸਮੇਤ ਰੁੱਖ ਕਰਨਾ ਪਏਗਾ। ਦੀਪਕ ਕੁਮਾਰ ਮੁਤਾਬਕ ਉਨਾਂ ਨੇ ਪੁਲਿਸ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ।