ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵਰਦੀ ਨੂੰ ਲੈ ਕੇ ਹੁਕਮ/ ਰਵਾਇਤੀ ਪਹਿਰਾਵਾਂ ਪਾ ਕੇ ਆਉਣ ਦੀ ਹਦਾਇਤ/ ਪੈਂਟ-ਸ਼ਰਟ ਦੀ ਮਨਾਹੀ, ਪਜਾਮਾ-ਕੁੜਤਾ ਪਾਉਣ ਲਈ ਕਿਹਾ

0
2

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮਾਂ ਲਈ ਡਰੈਸ ਕੋਡ ਲਾਗੂ ਕਰ ਦਿੱਤਾ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਾਰੇ ਮੁਲਾਜਮਾਂ ਨੂੰ ਪੈਂਟ-ਸ਼ਰਟ ਪਾਉਣ ਦੀ ਮਨਾਹੀ ਕੀਤੀ ਗਈ ਹੈ ਅਤੇ ਮੁਲਾਜਮਾਂ ਨੂੰ ਰਵਾਇਤੀ ਪਹਿਰਾਵਾਂ ਕੁੜਤਾ ਪਜਾਮਾ ਪਾ ਕੇ ਆਉਣ ਦੀ ਹਦਾਇਤ ਕੀਤੀ ਗਈ ਹੈ। ਹਦਾਇਤਾਂ ਮੁਤਾਬਕ ਹੁਣ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਕੋਈ ਵੀ ਮੁਲਾਜ਼ਮ ਪੈਂਟ-ਸ਼ਰਟ ਪਾ ਕੇ ਹਾਜ਼ਰ ਨਹੀਂ ਹੋਵੇਗਾ ਅਤੇ ਸਭ ਨੂੰ ਰਵਾਇਤੀ ਪਹਿਰਾਵਾ ਪਜਾਮਾ-ਕੁਰਤਾ ਪਾ ਕੇ ਦਫ਼ਤਰ ਆਉਣ ਦੀ ਲਾਜ਼ਮੀ ਹਦਾਇਤ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਕਿਹਾ ਕਿ ਪ੍ਰਧਾਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ, ਤਾਂ ਜੋ ਸੰਸਥਾ ਦੇ ਦਫ਼ਤਰਾਂ ਵਿੱਚ ਸਿੱਖੀ ਰਵਾਇਤਾਂ ਦੀ ਪੂਰੀ ਝਲਕ ਨਜ਼ਰ ਆਵੇ।

LEAVE A REPLY

Please enter your comment!
Please enter your name here