ਤਰਨ ਤਾਰਨ ਪੁਲਿਸ ਵੱਲੋਂ ਗੋਲੀਕਾਂਡ ਦਾ ਦੋਸ਼ੀ ਗ੍ਰਿਫਤਾਰ/ ਪਤੀ ਨਾਲ ਜਾਂਦੀ ਕੁੜੀ ਨੂੰ ਮਾਰੀ ਸੀ ਗੋਲੀ/ ਪੁਲਿਸ ਨੇ ਹਥਿਆਰ ਬਰਾਮਦ ਕਰ ਕੇ ਕਾਰਵਾਈ ਆਰੰਭੀ

0
2

ਤਰਨ ਤਾਰਨ ਪੁਲਿਸ ਨੇ ਪਤੀ ਨਾਲ ਜਾਂ ਰਹੀ ਕੁੜੀ ਨੂੰ ਗੋਲੀ ਮਾਰਨ ਵਾਲੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮ ਤੋਂ ਘਟਨਾ ਵੇਲੇ ਵਰਤਿਆ ਪਿਸਟਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਲਾਇਸੈਂਸੀ ਹਥਿਆਰ ਸੀ ਜਿਸ ਦੀ ਮੁਲਜਮ ਨੇ ਖੋਹ ਕੀਤੀ ਸੀ। ਹਥਿਆਰ ਬਰਾਮਦਗੀ ਵੇਲੇ ਮੁਲਜਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਡਿੱਗਣ ਕਾਰਨ ਉਸ ਦੀ ਲੱਤ ਵਿਚ ਸੱਟ ਲੱਗ ਗਈ। ਪੁਲਿਸ ਨੇ ਮੁਲਜਮ ਨੂੰ ਡਾਕਟਰੀ ਸਹਾਇਤਾ ਦੇਣ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਗ੍ਰਿਫਤਾਰੀ ਤੋਂ ਬਾਅਦ ਦੀਆਂ ਕੁੱਝ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿਚ ਮੁਲਜ਼ਮ ਲੰਗੜਾਉਂਦਾ ਹੋਇਆ ਤੁਰਨ ਦੀ ਕੋਸ਼ਿਸ਼ ਕਰਦਾ ਅਤੇ ਗਲਤੀ ਲਈ ਪੁਲਿਸ ਤੋਂ ਵਾਰ ਵਾਰ ਮੁਆਫੀ ਮੰਗਦਾ ਸੁਣਾਈ ਦੇ ਰਿਹਾ ਹੈ। ਉਹ ਦਰਦ ਹੋਣ ਦਾ ਹਵਾਲਾ ਦਿੰਦਿਆਂ ਕਹਿ ਰਿਹਾ ਹੈ ਕਿ  “ਸਰ ਜੀ, ਮੁਆਫ ਕਰ ਦਿਓ, ਗਲਤੀ ਹੋ ਗਈ, ਮੈਨੂੰ ਬਹੁਤ ਦਰਦ ਹੋ ਰਿਹਾ ਹੈ, ਮੇਰੇ ਤੋਂ ਚੱਲਿਆ ਨਹੀਂ ਜਾ ਰਿਹਾ..,ਮੈਂ ਅੱਗੇ ਤੋਂ ਅਜਿਹਾ ਨਹੀਂ ਕਰਾਂਗਾ ਬਗੈਰਾ ਬਗੈਰਾ। ਐਸਐਸਪੀ ਸੁਰਿੰਦਰ ਲਾਂਬਾ ਦੇ ਦੱਸਣ ਮੁਤਾਬਕ ਪੁਲਿਸ ਮੁਲਜ਼ਮ ਕਰਨ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਮੌਕੇ ‘ਤੇ ਲੈ ਕੇ ਗ, ਜਿੱਥੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉੱਚੀ ਥਾਂ ਤੋਂ ਛਾਲ ਮਾਰਨ ਕਾਰਨ ਉਸ ਦੀ ਲੱਤ ਫ੍ਰੈਕਚਰ ਹੋ ਗਿਆ ਹੈ।
ਪੁਲਿਸ ਨੇ ਮੁਲਜਮ ਤੋਂ ਵਾਰਦਾਤ ਸਮੇਂ ਵਰਤਿਆਂ ਪਿਸਟਲ ਬਰਾਮਦ ਕਰ ਲਿਆ ਹੈ ਜੋ ਇਸ ਨੇ ਘਟਨਾ ਅੰਜ਼ਾਮ ਦੇਣ ਲਈ ਕਿਸੇ ਬੱਚੇ ਤੋਂ ਖੋਹਿਆ ਸੀ। ਪੁਲਿਸ ਦੇ ਦੱਸਣ ਮੁਤਾਬਕ ਇਹ ਲਾਇਸੰਸੀ ਹਥਿਆਰ ਸੀ, ਜਿਸ ਨੂੰ ਇਕ ਬੱਚੇ ਨੇ ਆਪਣੇ ਘਰੋ ਚੁਰਾਰਿਆ ਸੀ, ਜਿਸ ਤੋਂ ਇਸ ਨੇ ਖੋਹ ਲਿਆ ਸੀ। ਪੁਲਿਸ ਨੇ ਪਿਸਤੌਲ ਦੇ ਮਾਲਕ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਤੋਂ ਪਹਿਲਾਂ ਵੀ ਮੁਲਜ਼ਮ ਨੇ ਕੁੜੀ ਦੇ ਘਰ ਜਾ ਕੇ ਉਸਦੀ ਮਾਂ ਨੂੰ ਧਮਕਾਇਆ ਸੀ ਕਿ ਉਨ੍ਹਾਂ ਨੇ ਕੁੜੀ ਦਾ ਵਿਆਹ ਦੂਜੀ ਜਗ੍ਹਾ ਕਰ ਕੇ ਠੀਕ ਨਹੀਂ ਕੀਤਾ।
ਪੁਲਿਸ ਜਾਂਚ ਮੁਤਾਬਕ ਮੁਲਜ਼ਮ ਪੀੜਤਾ ਨਾਲ ਇਕਤਰਫਾ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਕੁੜੀ ਦੇ ਪਰਿਵਾਰ ਨੇ ਉਸਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਸੀ, ਜਿਸ ਤੋਂ ਨਾਰਾਜ ਹੋ ਕੇ ਇਸ ਨੇ  21 ਫਰਵਰੀ ਨੂੰ ਉਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਪੀੜਤਾ ਆਪਣੇ ਪਤੀ ਨਾਲ ਐਕਟਿਵਾ ‘ਤੇ ਜਾ ਰਹੀ ਸੀ। ਮੁਲਜਮ ਵੱਲੋਂ ਹਮਲਾ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ, ਜਿਸ ਉਹ ਪਹਿਲਾਂ ਪੀੜਤਾ ਦੇ ਪਤੀ ਉਤੇ ਹਮਲਾ ਕਰਦਾ ਹੈ ਅਤੇ ਫਿਰ ਬੇਰਹਿਮੀ ਨਾਲ ਉਸ ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦਾ ਹੈ। ਪੀੜਤਾ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

LEAVE A REPLY

Please enter your comment!
Please enter your name here