ਮਾਨਸਾ ’ਚ ਇਨਸਾਫ ਦੀ ਮੰਗ ਨੂੰ ਲੈ ਕੇ ਰੋਡ ਜਾਮ/ ਨੌਜਵਾਨ ਦੇ ਕਤਲ ਮਾਮਲੇ ’ ਮੰਗਿਆ ਇਨਸਾਫ/ ਪੁਲਿਸ ਨੇ ਮਾਮਲਾ ਦਰਜ ਕਰਨ ਦਾ ਦਿੱਤਾ ਭਰੋਸਾ

0
2

ਮਾਨਸਾ ’ਚ 20 ਸਾਲਾ ਨੌਜਵਾਨ ਦੀ ਮੌਤ ਦੇ ਮੁੱਦਾ ਗਰਮਾ ਗਿਆ ਹੈ। ਮ੍ਰਿਤਕ ਗੁਰਜੰਟ ਸਿੰਘ ਦੇ ਪਰਿਵਾਰ ਨੇ ਜਾਮ ਲਗਾ ਕੇ ਇਨਸਾਫ ਮੰਗਿਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਮੌਤ ਫੈਕਟਰੀ ਮਾਲਕਾ ਦੀ ਕੁੱਟਮਾਰ ਕਾਰਨ ਹੋਈ ਹੈ। ਪਰਿਵਾਰ ਦਾ ਇਲਜਾਮ ਹੈ ਕਿ ਗੁਰਜੰਟ ਸਿੰਘ ਟਰੈਕਟਰ ਚਲਾ ਕੇ ਪਰਿਵਾਰ ਪਾਲ ਰਿਹਾ ਸੀ। ਉਹ ਸਰਕਾਰੀ ਕਣਕ ਲੈ ਕੇ ਜਾ ਰਿਹਾ ਸੀ ਕਿ ਇੰਸਪੈਕਟਰਾਂ ਨੇ ਕਣਕ ਫੈਕਟਰੀ ਅੰਦਰ ਉਤਾਰਨ ਲਈ ਕਿਹਾ ਅਤੇ ਵਿਰੋਧ ਕਰਨ ਤੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਪਰਿਵਾਰ ਦੇ ਦੱਸਣ ਮੁਤਾਬਕ ਗੁਰਜੰਟ ਸਿੰਘ ਪਿੰਡਾਂ ਵਿੱਚ ਸਰਕਾਰੀ ਕਣਕ ਲੈ ਕੇ ਜਾਣ ਵਾਲਾ ਸੀ ਪਰ ਇੰਸਪੈਕਟਰਾਂ ਨੇ ਉਸ ‘ਤੇ ਇੱਕ ਫੈਕਟਰੀ ਵਿੱਚ ਇਹ ਕਣਕ ਉਤਾਰਨ ਲਈ ਦਬਾਅ ਪਾਇਆ ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇੰਸਪੈਕਟਰ ਅਤੇ ਫੈਕਟਰੀ ਮਾਲਕਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ, ਪੁਲਿਸ ਨੇ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਸਾਹਮਣੇ ਆਵੇਗਾ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਨ ਲਈ ਪੀੜਤ ਪਰਿਵਾਰ ਨੇ ਧਰਨਾ ਦਿੱਤਾ ਅਤੇ ਮਾਨਸਾ ਸਿਰਸਾ ਰੋਡ ਜਾਮ ਕਰ ਦਿੱਤਾ। ਪੀੜਤ ਮੰਗ ਕਰ ਰਿਹਾ ਹੈ ਕਿ ਫੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਜਿਸ ‘ਤੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here