ਪੰਜਾਬ ਪਟਿਆਲਾ ’ਚ ਬੱਸ-ਕਾਰ ਟੱਕਰ ਦੌਰਾਨ ਇਕ ਮੌਤ/ ਬੱਚੇ ਤੇ ਔਰਤ ਸਮੇਤ ਬੱਸ ਦਾ ਕੰਡਕਟਰ ਜ਼ਖਮੀ/ ਸਮਾਣਾ-ਪਟਿਆਲਾ ਰੋਡ ਉਤੇ ਵਾਪਰਿਆ ਹਾਦਸਾ By admin - February 26, 2026 0 1 Facebook Twitter Pinterest WhatsApp ਪਟਿਆਲਾ ’ਚ ਵਾਪਰੇ ਭਿਆਨਕ ਹਾਦਸੇ ਵਿਚ ਇਕ ਜਣੇ ਦੀ ਮੌਤ ਜਦਕਿ ਬੱਚੇ ਸਮੇਤ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸਮਾਣਾ-ਪਟਿਆਲਾ ਸੜਕ ’ਤੇ ਪੈਂਦੇ ਪਿੰਡ ਫਤਹਿਪੁਰ ਨੇੜੇ ਪੀਆਰਟੀਸੀ ਦੀ ਬੱਸ ਤੇ ਕਾਰ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ। ਹਾਦੇਸ ਵਿਚ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਤੇ ਬੱਚਾ ਗੰਭੀਰ ਜ਼ਖਮੀ ਹੋ ਗਏ। ਇਸੇ ਤਰ੍ਹਾਂ ਬੱਸ ਦੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ ਹਨ। ਬੱਸ ਪਟਿਆਲਾ ਵਾਲੇ ਪਾਸਿਓ ਆ ਰਹੀ ਸੀ ਜਦਕਿ ਕਾਰ ਚਾਲਕ ਹਰਿਆਣਾ ਦੇ ਅੰਬਾਲਾ ਤੋਂ ਸਮਾਣਾ ਪੁਲਿਸ ਕਾਲੋਨੀ ਵਾਪਸ ਆ ਰਹੇ ਸਨ। ਜ਼ਖਮੀਆਂ ਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਹਾਲਤ ਨਾਜ਼ੁਕ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਕਾਰ ਸਵਾਰ ਸਮਾਣਾ ਪੁਲਿਸ ਕਾਲੋਨੀ ਦੇ ਰਹਿਣ ਵਾਲੇ ਸਨ ਅਤੇ ਹਰਿਆਣਾ ਵਿਚ ਇਕ ਸਮਾਗਮ ਵਿਚ ਸ਼ਿਰਕਤ ਤੋਂ ਬਾਅਦ ਵਾਪਸ ਘਰ ਪਰਤ ਰਹੇ ਸਨ। ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਜਦਕਿ ਬੱਸ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਇਸ ਸੜਕ ਨੂੰ ਫੋਰਲੇਨ ਕਰਨ ਦੀ ਆਵਾਜ ਕਾਫੀ ਸਮੇਂ ਤੋਂ ਉੱਠ ਰਹੀ ਹੈ। ਸੜਕ ਦੀ ਹਾਲਤ ਖਰਾਬ ਹੋਏ ਤੇ ਚੌੜਾਈ ਘੱਟ ਹੋਣ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਨੇ। ਮੌਕੇ ਤੇ ਮੌਜੂਦ ਸਥਾਨਕ ਵਾਸੀਆਂ ਨੇ ਸਥਾਨਕ ਵਿਧਾਇਕ ਤੇ ਸਰਕਾਰ ਤੋਂ ਸੜਕ ਦੀ ਹਾਲਤ ਵੱਲ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ।