ਪੰਜਾਬ ਮੁਕਤਸਰ ਦਾ ਐਮੀਨੈਂਸ ਸਕੂਲ ਅਧਿਆਪਕਾਂ ਤੋਂ ਵਾਂਝਾ/ 30 ਪਿੰਡਾਂ ਨੂੰ ਲੱਗਦੇ ਸਕੂਲ ’ਚ ਅੱਧੀਆਂ ਪੋਸਟਾਂ ਖਾਲੀ/ ਕੈਬਨਿਟ ਮੰਤਰੀ ਵੱਲੋਂ ਕਮੀ ਛੇਤੀ ਪੂਰੀ ਕਰਨ ਦਾ ਭਰੋਸਾ By admin - February 26, 2026 0 1 Facebook Twitter Pinterest WhatsApp ਸ੍ਰੀ ਮੁਕਤਸਰ ਅਧੀਨ ਆਉਂਦੇ ਅਬੂਲ ਖੁਰਾਣਾ ਸਕੂਲ ਆਫ ਐਮੀਨੈਂਸ ਵਿਚ ਅਧਿਆਪਕਾਂ ਦੀ ਕਮੀ ਦਾ ਮੁੱਦਾ ਗਰਮਾ ਗਿਆ ਹੈ। ਲੜਕੀਆਂ ਦੇ ਇਸ ਸਕੂਲ ਵਿਚ 30 ਤੋਂ ਵਧੇਰੇ ਪਿੰਡਾਂ ਦੀਆਂ 800 ਦੇ ਕਰੀਬ ਵਿਦਿਆਰਥਣਾਂ ਪੜ੍ਹਨ ਲਈ ਆਉਂਦੀਆਂ ਹਨ ਪਰ ਇੱਥੇ ਅੱਧੇ ਤੋਂ ਵੱਧ ਪੋਸਟਾਂ ਖਾਲੀ ਹਨ, ਜਿਸ ਦਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਸਰ ਪੈ ਰਿਹਾ ਹੈ। ਸਕੂਲ ਅਧਿਆਪਕਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਮੁੱਖ ਮੰਤਰੀ ਮਾਨ ਤੋਂ ਅਧਿਆਪਕਾਂ ਦੀ ਕਮੀ ਛੇਤੀ ਪੂਰੀ ਕਰਨ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਅਧਿਆਪਕਾਂ ਦੀ ਕਮੀ ਛੇਤੀ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਲੈਕਚਰਾਰ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਫਾਰ ਗਰਲਜ ਅਬੂਲਖੁਰਾਣਾ ਇਲਾਕੇ ਦਾ ਨਾਮਵਰ ਸਕੂਲ ਹੈ ਜਿੱਥੇ 30 ਤੋਂ 35 ਪਿੰਡਾਂ ਦੀਆਂ ਲੜਕੀਆਂ ਛੇਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਵਿਦਿਆ ਪ੍ਰਾਪਤ ਕਰਦੀਆਂ ਹਨ। ਸਕੂਲ ਦਾ ਨਾਮ ਇਲਾਕੇ ਵਿੱਚ ਵੱਡਾ ਨਾਮ ਹੈ ਪਰ ਹੁਣ ਇੰਨੀ ਦਿਨੀ ਅਧਿਆਪਕਾਂ ਦੀ ਵੱਡੀ ਘਾਟ ਚੱਲ ਰਹੇ। ਇਸ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ 800 ਤੋਂ ਵੱਧ ਵਿਦਿਆਰਥਨਾ ਸਕੂਲ ਵਿੱਚ ਵਿਦਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਮੁੱਖ ਸਟਰੀਮ ਮੈਡੀਕਲ, ਨੋਨ ਮੈਡੀਕਲ, ਕਮਰਸ ਤੋਂ ਇਲਾਵਾ ਹੋਰ ਵੀ ਲਗਭਗ ਸਾਰੇ ਹੀ ਸਟਰੀਮਾ ਵਿੱਚ ਵਿਦਿਆ ਪੜਾਈ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਅਜਿਹੇ ਵੱਡੇ ਸਕੂਲ ਵਿੱਚ ਪ੍ਰਿੰਸੀਪਲ ਦਾ ਨਾ ਹੋਣਾ ਚੰਗੀ ਵਿੱਦਿਆ ਲਈ ਸ਼ੁਭ ਸੰਕੇਤ ਨਹੀਂ ਹੈ। 19 ਪੋਸਟਾਂ ਵਿੱਚ ਲੈਕਚਰਾਰ ਪੰਜਾਬੀ ਇੰਗਲਿਸ਼ ਦੇ ਦੋ ਲੈਕਚਰਾਰ ਕੈਮਿਸਟਰੀ ਦੇ ਦੋ ਲੈਕਚਰਾਰ ਮਾਸਟਰ ਕਾਡਰ ਵਿੱਚ ਦੋ ਸਾਇੰਸ ਦੋ ਮੈਚ ਐਸਐਸਟੀ ਡੀਪੀਈ ਪੀਟੀਏ ਆਟ ਕਰਾਫਟ ਟੀਚਰਾਂ ਤੋਂ ਇਲਾਵਾ ਨਾਨ ਟੀਚਰ ਸਟਾਫ ਦੀਆਂ ਪੋਸਟਾਂ ਵੀ ਖਾਲੀ ਹਨ। ਉਹਨਾਂ ਦੱਸਿਆ ਕਿ ਆਨਲਾਈਨ ਟੀਚਰਾਂ ਦੀ ਬਦਲੀ ਹੋਣ ਕਰਕੇ ਇਕਦਮ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਬਦਲੀ ਹੋ ਗਈ ਹੈ। ਪਰ ਇਮਤਿਹਾਨ ਸਿਰ ਤੇ ਹੋਣ ਕਰਕੇ ਅਧਿਆਪਕਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ ਪਰ ਫਿਰ ਵੀ ਜਿੰਨੇ ਕੁ ਅਧਿਆਪਕ ਹਨ ਉਹ ਖੁਦ ਸਮੇਂ ਦੀ ਵੰਡ ਕਰਕੇ ਬੱਚਿਆਂ ਨੂੰ ਪੜਾਉਣ ਦੇ ਯਤਨ ਕਰ ਰਹੇ ਹਨ। ਇਸ ਸਬੰਧੀ ਪੁੱਛੇ ਜਾਣ ਉਤੇ ਹਲਕੇ ਦੀ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹ ਇਸ ਸਬੰਧੀ ਸਕੂਲ ਦੇ ਅਧਿਆਪਕਾਂ ਨੂੰ ਮਿਲ ਕੇ ਵੀ ਆਏ ਹਨ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਪੋਰਟਲ ਤੇ ਅਪਲਾਈ ਕਰਨ ਕਰ ਕੇ ਮੈਰਿਟ ਦੇ ਅਧਾਰ ਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ ਇਸ ਕਰਕੇ ਇਸ ਸਕੂਲ ਵਿੱਚੋਂ ਇਕਦਮ ਅਧਿਆਪਕ ਬਦਲੀ ਕਰਵਾ ਗਏ ਪਰ ਫਿਰ ਵੀ ਇਸ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰਕੇ ਵਿਦਿਆਰਥਣਾਂ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਜਲਦ ਹੀ ਅਧਿਆਪਕਾਂ ਦੀ ਗਿਣਤੀ ਪੂਰੀ ਹੋ ਜਾਵੇਗੀ।