ਸਿੱਖਿਆ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ/ 400 ਦੀ ਲਾਗਤ ਨਾਲ ਆਵੇਗੀ ਡਿਜੀਟਲ ਕ੍ਰਾਂਤੀ/ ਸਕੂਲਾਂ ਨੂੰ ਅਧੁਨਿਕ ਕੰਪਿਊਟਰਾਂ ਨਾਲ ਲੈਸ ਕਰੇਗੀ ਸਰਕਾਰ

0
3

ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿਵਸਥਾ ਨੂੰ ਤਕਨੀਕੀ ਰੂਪ ਵਿਚ ਹੋਰ ਮਜਬੂਤ ਬਣਾਉਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਸਰਕਾਰ ਵੱਲੋਂ ਸਕੂਲਾਂ ਨੂੰ ਨਵੇਂ ਆਧੁਨਿਕ ਕੰਪਿਊਟਰਾਂ ਨਾਲ ਲੈਂਸ ਕਰਨ ਲਈ 400 ਕਰੋੜ ਰੁਪੇ ਖਰਚੇ ਜਾਣਗੇ।  ਸਰਕਾਰ ਵੱਲੋਂ ਇਸ ਰਕਮ ਨਾਲ 38,649 ਨਵੇਂ ਕੰਪਿਊਟਰ ਖਰੀਦ ਕੇ 5,012 ਸਕੂਲਾਂ ‘ਚ ਭੇਜੇ ਜਾਣਗੇ। ਇਸ ਤੋਂ ਇਲਾਵਾ ਸਕੂਲਾਂ ‘ਚ ਵੱਡੀਆਂ ਸਕ੍ਰੀਨਾਂ ਲਗਾਈਆਂ ਜਾ ਚੁੱਕੀਆਂ ਹਨ ਤੇ ਬੱਚਿਆਂ ਦੀ ਪੜ੍ਹਾਈ ‘ਚ ਮਦਦ ਲਈ ਆਕਰਸ਼ਕ ਡਿਜੀਟਲ ਪੈਨਲ ਸਥਾਪਿਤ ਕੀਤੇ ਜਾ ਰਹੇ ਨੇ।
ਇਸ  ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 3600 ਤੋਂ ਵੱਧ ਸਕੂਲਾਂ ‘ਚ ਆਧੁਨਿਕ ਸਕ੍ਰੀਨਾਂ ਲਗਾਈਆਂ ਜਾਣਗੀਆ, ਜਿਸ ਨਾਲ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕੰਪਿਊਟਰ ਵਿਤਰਣ ਦੀ ਸ਼ੁਰੂਆਤ ਜ਼ਿਲ੍ਹਾ ਸੰਗਰੂਰ ਤੇ ਰੋਪੜ ਤੋਂ ਕੀਤੀ ਜਾ ਰਹੀ ਹੈ। 11 ਜ਼ਿਲ੍ਹਿਆਂ ‘ਚ ਇਹ ਪ੍ਰਕਿਰਿਆ 27 ਫਰਵਰੀ ਤੋਂ 9 ਮਾਰਚ ਤੱਕ, 4 ਜ਼ਿਲ੍ਹਿਆਂ ‘ਚ 6 ਮਾਰਚ ਤੋਂ 11 ਮਾਰਚ ਤੱਕ ਤੇ 6 ਜ਼ਿਲ੍ਹਿਆਂ  ‘ਚ 6 ਮਾਰਚ ਤੋਂ 20 ਮਾਰਚ ਤੱਕ ਪੂਰੀ ਕੀਤੀ ਜਾਵੇਗੀ। 20 ਮਾਰਚ ਤੱਕ ਸਾਰੇ ਜ਼ਿਲ੍ਹਿਆਂ ‘ਚ ਕੰਪਿਊਟਰ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਕੂਲਾਂ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿਸ ਦਾ ਆਧਿਕਾਰਤ ਐਲਾਨ ਜਲਦੀ ਹੀ ਹੋਵੇਗਾ। ਇਸ ਦੇ ਨਾਲ ਹੀ ਐਡਵਾਂਸ ਕੋਰਸ ਤੇ ਔਨਲਾਈਨ ਕੋਚਿੰਗ ਦੀ ਸੁਵਿਧਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਸਕੂਲ ਆਫ਼ ਐਮੀਨੈਂਸ ਤੇ ਮੇਰੀਟੋਰੀਅਸ ਸਕੂਲਾਂ ‘ਚ ਵਿਦਿਆਰਥੀਆਂ ਨੂੰ ਵੱਡੇ ਕੋਚਿੰਗ ਸੰਸਥਾਨਾਂ ਨਾਲ ਜੋੜ੍ਹਣ ਦੀ ਯੋਜਨਾ ਹੈ।
ਸਿੱਖਿਆ ਮੰਤਰੀ ਨੇ ਸਕੂਲਾਂ ਲਈ ਕੰਪਿਊਟਰ ਪਹੁਚੰਣ ਸਮੇਂ ਪੰਚਾਇਤ ਤੇ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੂੰ ਵੀ ਸੱਦਾ  ਦੇਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਬੱਚਿਆਂ ਤੋਂ ਹੀ ਕੰਪਿਊਟਰ ਦੀ ਅਨਬੌਕਸਿੰਗ ਕਰਵਾਉਣ ਲਈ ਕਿਹਾ ਗਿਆ ਹੈ  ਤਾਂ ਜੋ ਬੱਚਿਆਂ ਅੰਦਰ ਆਤਮਵਿਸ਼ਵਾਸ ਵਧੇ ਤੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਸਕੇ। ਸਿੱਖਿਆ ਮੰਤਰੀ ਨੇ ਅੰਦਰ ਵਿਚ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਪੱਧਰ ਵੱਡੀਆਂ ਉਚਾਈਆਂ ਚੱਕ ਪਹੁੰਚੇਗਾ ਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜ੍ਹਣ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਅੰਦਰ ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਵੇਖਣ ਨੂੰ ਮਿਲ ਰਹੀਆਂ ਨੇ ਅਤੇ ਆਉਂਦੇ ਦਿਨਾਂ ਇਸ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here