ਲੁਧਿਆਣਾ ਪੁਲਿਸ ਹੱਥੇ ਚੜ੍ਹੀ ਨਕਲੀ ਪੁਲਿਸ ਇੰਸਪੈਕਟਰ/ ਡਰੱਕ ਡਰਾਈਵਰਾਂ ਤੋਂ ਕਰ ਰਹੀ ਸੀ ਵਸੂਲੀ/ ਸ਼ੱਕ ਪੈਣ ’ਤੇ ਬੁਲਾਈ ਪੁਲਿਸ

0
1

 

ਲੁਧਿਆਣਾ ਵਿਚ ਇਕ ਨਕਲੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਉਸ ਵੇਲੇ ਲੈਣੇ ਦੇ ਦੇਣੇ ਪੈ ਗਏ ਜਦੋਂ ਸ਼ੱਕ ਪੈਣ ਤੇ ਡਰੱਕ ਡਰਾਈਵਰਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਔਰਤ ਪੁਲਿਸ ਵਰਦੀ ਪਾ ਕੇ ਟਰੱਕ ਡਰਾਈਵਰਾਂ ਤੋਂ ਵਰਦੀ ਦਾ ਰੋਹਬ ਪਾ ਕੇ ਵਸੂਲੀ ਕਰ ਰਹੀ ਸੀ। ਡਰਾਈਵਰਾਂ ਨੇ ਸ਼ੱਕ ਪੈਣ ਤੇ ਉਸ ਤੋਂ ਆਈਡੀ ਕਾਰਡ ਦਿਖਾਉਣ ਦੀ ਮੰਗ ਕੀਤੀ, ਜਿਸ ਦਾ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ।
ਇਸ ਤੋਂ ਬਾਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮਹਿਲਾ ਨੂੰ ਸਾਥੀ ਸਮੇਤ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਔਰਤ ਦੀ ਪਛਾਣ ਰਮਨਦੀਪ ਕੌਰ ਵਾਸੀ ਰੋਪੜ ਵਜੋਂ ਦੱਸੀ ਜਾ ਰਹੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ, ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਲਿਸ ਨੇ ਔਰਤ ਵਿਰੁੱਧ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਨੇ ਅੱਗੇ ਕਿਹਾ ਕਿ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਉਸਨੂੰ ਵਰਦੀ ਕਿੱਥੋਂ ਮਿਲੀ ਅਤੇ ਕੀ ਉਹ ਕਿਸੇ ਸੰਗਠਿਤ ਗਿਰੋਹ ਨਾਲ ਜੁੜੀ ਹੋਈ ਹੈ। ਮੋਬਾਈਲ ਕਾਲ ਰਿਕਾਰਡਾਂ ਅਤੇ ਪਿਛਲੇ ਅਪਰਾਧਿਕ ਇਤਿਹਾਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਕੋਈ ਵੱਡਾ ਨੈੱਟਵਰਕ ਹੈ ਜੋ ਰਾਤ ਦੇ ਹਨੇਰੇ ਵਿੱਚ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।

LEAVE A REPLY

Please enter your comment!
Please enter your name here