ਪੰਜਾਬ ਗੁਰਦਾਸਪੁਰ ਲੇਬਰ ਵਿਭਾਗ ਦਾ ਬਾਲ ਮਜ਼ਦੂਰੀ ਖਿਲਾਫ ਐਕਸ਼ਨ/ ਬੱਚਿਆਂ ਤੋਂ ਕੰਮ ਕਰਵਾ ਰਿਹਾ ਸੀ ਠੇਕੇਦਾਰ/ ਦੋ ਬੱਚਿਆਂ ਦਾ ਰੈਸਕਿਊ ਕਰ ਕੇ ਜਾਂਚ ਕੀਤੀ ਸ਼ੁਰੂ By admin - February 26, 2026 0 3 Facebook Twitter Pinterest WhatsApp ਗੁਰਦਾਸਪੁਰ ਵਿਖੇ ਲੇਬਰ ਵਿਭਾਗ ਨੇ ਬਾਲ ਮਜਦੂਰੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਚਾਇਲਡ ਪ੍ਰੋਟੈਕਸ਼ਨ ਵਿਭਾਗ ਅਤੇ ਲੇਬਰ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਦੋ ਬੱਚਿਆਂ ਦਾ ਰੈਸਕਿਉ ਕੀਤਾ ਹੈ। ਇਨ੍ਹਾਂ ਬੱਚਿਆਂ ਤੋਂ ਲੁਧਿਆਣਾ ਨਾਲ ਸਬੰਧਤ ਇਕ ਪਰਵਾਸੀ ਠੇਕੇਦਾਰ ਕੰਮ ਕਰਵਾ ਰਿਹਾ ਸੀ। ਵਿਭਾਗ ਨੇ ਦੋਵੇਂ ਬੱਚਿਆਂ ਨੂੰ ਬਰਾਮਦ ਕਰ ਕੇ ਠੇਕੇਦਾਰ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਛੋਟੇ ਬੱਚਿਆਂ ਕੋਲੋਂ ਕੰਮ ਕਰਵਾਉਣਾ ਕਾਨੂੰਨੀ ਅਪਰਾਧ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਨ ਲਿਖਣ ਦੀ ਉਮਰ ਹੁੰਦੀ ਹੈ ਪਰ ਕੁਝ ਲੋਕ ਘੱਟ ਤਨਖਾਹ ਦੇ ਕੇ ਬੱਚਿਆਂ ਕੋਲੋਂ ਜਿਆਦਾ ਕੰਮ ਲੈਣ ਦੇ ਲਾਲਚ ਕੰਮ ਤੇ ਰੱਖ ਲੈਂਦੇ ਹਨ ਅਤੇ ਉਨਾਂ ਨੂੰ ਕੰਮ ਕਰਨ ਲਈ ਮਜਬੂਰ ਕਰਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਫੀਲਡ ਵਿੱਚ ਰਹਿ ਕੇ ਰੇਡ ਕਰਦੇ ਰਹਿੰਦੇ ਹਾਂ ਤੇ ਜਿਹੜਾ ਬੱਚਿਆਂ ਕੋਲੋਂ ਮਜ਼ਦੂਰੀ ਕਰਵਾਉਂਦਾ ਹੈ ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਉੱਥੇ ਹੀ ਉਹਨਾਂ ਨੇ ਬੱਚਿਆਂ ਦੀ ਭੀਖ ਮੰਗਣ ਦੀ ਪ੍ਰਵਿਰਤੀ ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਕਰਨ ਲਈ ਲੋਕਾਂ ਦਾ ਸਹਿਯੋਗ ਵੀ ਮੰਗਿਆ ਅਤੇ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜਦੂਰੀ ਕਰਦਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਚਾਇਲਡ ਪ੍ਰੋਟੈਕਸ਼ਨ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਏ। ਜਾਣਕਾਰੀ ਅਨੁਸਾਰ ਵਿਭਾਗ ਨੂੰ ਇੱਥੇ ਇਕ ਠੇਕੇਦਾਰ ਵੱਲੋਂ ਬੱਚਿਆਂ ਤੋਂ ਕੰਮ ਕਰਵਾਏ ਜਾਣ ਦੀ ਸੂਚਨਾ ਮਿਲੀ ਸੀ। ਵਿਭਾਗ ਨੇ ਮੌਕੇ ਤੇ ਪਹੁੰਚੇ ਕੇ ਬੱਚਿਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਠੇਕੇਦਾਰਾ ਨੂੰ ਮੌਕੇ ਤੇ ਹੀ ਫੋਨ ਕੀਤਾ, ਜਿਸ ਨੇ ਬੱਚਿਆਂ ਤੋਂ ਕੰਮ ਕਰਵਾਉਣ ਦੀ ਗੱਲ ਕਬੂਲ ਕੀਤੀ। ਇਸ ਤੋਂ ਬਾਅਦ ਮੌਕੇ ਤੇ ਮੌਜੂਦ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਠੇਕੇਦਾਰ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।