ਪੰਜਾਬ ਚੰਡੀਗੜ੍ਹ ’ਚ ਸੁਨੀਲ ਜਾਖੜ ਦੀ ਪ੍ਰੈੱਸ ਕਾਨਫਰੰਸ/ ਪੁਲਿਸ ਮੁਲਾਜ਼ਮਾਂ ਦੀ ਮੌਤ ਮਾਮਲੇ ’ਤੇ ਚੁੱਕੇ ਸਵਾਲ/ ਸਥਿਤੀ ਸਰਕਾਰ ਦੇ ਹੱਥਾਂ ’ਚੋਂ ਨਿਕਲਣ ਦਾ ਦਾਅਵਾ By admin - February 25, 2026 0 1 Facebook Twitter Pinterest WhatsApp ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ ਕਰ ਕੇ ਗੁਰਦਾਸਪੁਰ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਪੁਲਿਸ ਮੁਲਾਜ਼ਮਾਂ ਦੇ ਕਤਲ ਨੂੰ ਵੱਡੀ ਘਟਨਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਪਿਛਲੇ 4 ਸਾਲਾਂ ਦੌਰਾਨ ਪੰਜਾਬ ਅੰਦਰ ਗੈਂਗਸਟਰਵਾਦ ਲਗਾਤਾਰ ਵੱਧ ਰਿਹਾ ਹੈ ਪਰ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਗਰਨੇਡ ਹਮਲੇ ਹੋ ਰਹੇ ਨੇ ਪਰ ਸਰਕਾਰ ਇਸ ਤੇ ਕਾਬੂ ਪਾਉਣ ਵਿਚ ਅਸਫਲ ਸਾਬਤ ਹੋਈ ਹੈ। ਜਾਖੜ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਪੰਜਾਬ ‘ਚ ਗੈਂਗਸਟਰ ਪਨਪੇ ਹਨ। ਇਸ ਦਾ ਇਕ ਪੂਰਾ ਚੈਨਲ ਹੋਇਆ ਹੈ। ਗੁਰਦਾਸਪੁਰ ਕਤਲਕਾਂਡ ‘ਚ ਪੁਲਿਸ ਦੀ ਫੇਲ੍ਹੀਅਰ ਸਾਹਮਣੇ ਆਈ ਹੈ ਅਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਪੰਜਾਬ ‘ਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਖ਼ਿਲਾਫ਼ ਬੋਲਣ ਦੀ ਇਨ੍ਹਾਂ ‘ਚ ਹਿੰਮਤ ਨਹੀਂ ਹੈ ਅਤੇ ਇਹ ਸਿਰਫ ਚਿੱਠੀਆਂ ਲਿਖਣ ਜੋਗੇ ਹੀ ਹਨ। ਗੁਰਦਾਸਪੁਰ ‘ਚ ਪੁਲਿਸ ਮੁਲਾਜ਼ਮਾਂ ਦੀ ਮੌਤ ਅਤੇ ਗ੍ਰਨੇਡ ਧਮਾਕਿਆਂ ਬਾਰੇ ਚਿੰਤਾ ਜਤਾਉਂਦਿਆਂ ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜਾਖੜ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਪੰਜਾਬ ‘ਚ ਗੈਂਗਸਟਰਵਾਦ ਨੇ ਰਫਤਾਰ ਫੜੀ ਹੈ ਜਿਸ ਨੂੰ ਕਾਬੂ ਕਰਨ ਵਿਚ ਸਰਕਾਰ ਅਸਫਲ ਸਾਬਤ ਹੋਈ ਹੈ, ਜਿਸ ਦੇ ਫਲਸਰੂਪ ਗੁਰਦਾਸਪੁਰ ਕਤਲਕਾਂਡ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ‘ਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਾਂਗਰਸ ਨੂੰ ਨਿਸ਼ਾਨੇ ਉਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਕੋਲ ਆਮ ਆਦਮੀ ਪਾਰਟੀ ਖ਼ਿਲਾਫ਼ ਬੋਲਣ ਦੀ ਹਿੰਮਤ ਨਹੀਂ ਹੈ ਅਤੇ ਇਹ ਸਿਰਫ ਚਿੱਠੀਆਂ ਲਿਖਣ ਵਿਚ ਹੀ ਮਸ਼ਰੂਫ ਹਨ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰੈਲੀ ‘ਚ ਅਫ਼ਸਰਾਂ ਨੇ ਬਿਆਨ ਦਿੱਤੇ ਕਿ ਉਹ ਤਾਂ ਸਰਕਾਰੀ ਰੈਲੀ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਤਾਂ ਡੀ. ਜੀ. ਪੀ. ਸਟੇਜ ‘ਤੇ ਚੜ੍ਹਾ ਦਿੱਤਾ ਤਾਂ ਫਿਰ ਉਹ ਹੈਂਡ ਗ੍ਰਨੇਡ ਕਿੱਥੋਂ ਫੜ੍ਹਨਗੇ। ਮੁੱਖ ਮੰਤਰੀ ਮਾਨ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਆਪਣੀ ਕੁਰਸੀ ਬਚਾਉਣ ਲਈ ਵਾਰ-ਵਾਰ ਹਸਪਤਾਲ ਦਾਖ਼ਲ ਹੋ ਰਹੇ ਹਨ। ਜਾਖੜ ਨੇ ਕਿਹਾ ਕਿ ਇਹ ਇਕ ਗੈਰ ਜ਼ਿੰਮੇਵਾਰਾਨਾ ਸਰਕਾਰ ਹੈ, ਜਿਸ ਨੂੰ ਪੰਜਾਬੀਆਂ ਦੀ ਕੋਈ ਚਿੰਤਾ ਨਹੀ ਹੈ। ਉਨ੍ਹਾਂ ਪੰਜਾਬ ਨੂੰ ਅਜਿਹੀ ਹਾਲਤ ਵਿਚੋਂ ਕੱਢਣ ਲਈ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ।