ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ ਕਤਲ ਦੋਸ਼ੀਆਂ ਦਾ ਐਨਕਾਊਂਟਰ/ ਦੋ ਪੁਲਿਸ ਮੁਲਾਜ਼ਮਾਂ ਦੀ ਕੀਤੀ ਸੀ ਹੱਤਿਆ/ ਪੁਰਾਣਾਸ਼ਾਲਾ ਨੇੜੇ ਹੋਇਆ ਮੁਕਾਬਲਾ By admin - February 25, 2026 0 1 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਸਰਹੱਦੀ ਪਿੰਡ ਆਦੀਆਂ ਦੀ ਪੁਲਿਸ ਚੌਂਕੀ ਵਿਖੇ ਵਾਪਰੇ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਟਰੇਸ ਕਰ ਕੇ ਰਣਜੀਤ ਨਾਮ ਦੇ ਮੁਲਜਮ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਨੇ ਪੁਰਾਣਾਸ਼ਾਲਾ ਇਲਾਕੇ ਅੰਦਰ ਨਾਕੇਬੰਦੀ ਦੌਰਾਨ ਮੁਲਜਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜਮ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਇੰਦਰਜੀਤ, ਰਣਜੀਤ ਸਿੰਘ ਤੇ ਦਿਲਾਵਰ ਸਿੰਘ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ਵਿਚੋਂ ਦਿਲਾਵਰ ਸਿੰਘ ਪੁਲਿਸ ਦੀ ਰਿਹਾਸਤ ਵਿਚ ਹੈ ਜਦਕਿ ਬਾਕੀ ਦੋ ਦਾ ਐਨਕਾਊਟਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਐਨਕਾਊਂਟਰ ਵਾਲੀ ਥਾਂ ਤੋਂ ਪੁਲਸ ਨੇ ਮੌਕੇ ਤੋਂ ਦੋ ਪਿਸਤੌਲ ਬਰਾਮਦ ਕੀਤੇ ਹਨ ਅਤੇ ਫੋਰੈਂਸਿਕ ਟੀਮਾਂ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 60 ਘੰਟਿਆਂ ਤੋਂ ਚੱਲ ਰਹੀ ਜਾਂਚ ਦੌਰਾਨ ਪੁਲਸ ਨੇ ਪਿੰਡ ਆਦੀਆਂ ਦੇ 2 ਅਤੇ ਪਿੰਡ ਆਲੀਨੰਗਲ ਦੇ 1 ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ-ਪਾਕਿ ਸਰਹੱਦ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਆਦੀਆਂ ਚੌਕੀ ਵਿੱਚ ਤਾਇਨਾਤ ਏ.ਐਸ.ਆਈ. ਗੁਰਨਾਮ ਸਿੰਘ ਅਤੇ ਹੋਮ ਗਾਰਡ ਅਸ਼ੋਕ ਕੁਮਾਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਦਾ ਪਤਾ ਉਦੋਂ ਲੱਗਿਆ, ਜਦੋਂ ਡੋਰਾਂਗਲਾ ਥਾਣੇ ਦੇ ਐਸ.ਐਚ.ਓ. ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਵੀ ਕੋਈ ਜਵਾਬ ਨਹੀਂ ਮਿਲਿਆ ਅਤੇ ਪਿੰਡ ਦੇ ਸਰਪੰਚ ਨੇ ਮੌਕੇ ‘ਤੇ ਜਾ ਕੇ ਖੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ। ਉਧਰ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਇਸ ਮਾਮਲੇ ਵਿਚ ਅਤਿਵਾਦੀ ਐਂਗਲ ਉਤੇ ਫਿਲਹਾਲ ਵਿਰਾਮ ਲੱਗ ਗਿਆ ਹੈ। ਮੁਲਜਮਾਂ ਨੇ ਇਹ ਕਤਲ ਕਿਉਂ ਕੀਤੇ, ਇਸ ਦੀ ਜਾਂਚ ਜਾਰੀ ਹੈ।