ਸੰਗਰੂਰ ਦੇ ਪਿੰਡ ਦਿੜ੍ਹਬਾ ’ਚ ਸਿਮਰਨਬੀਰ ਸਿੰਘ ਦਾ ਸੰਸਕਾਰ/ 18 ਦਿਨ ਬਾਅਦ ਇੰਗਲੈਂਡ ਤੋਂ ਵਾਪਸ ਪਹੁੰਚੀ ਲਾਸ਼/ ਬਰਮਿੰਘਮ ਸ਼ਹਿਰ ਅੰਦਰ ਹੋਈ ਸੀ ਮੌਤ

0
1

 

ਇੰਗਲੈਂਡ ’ਚ ਮੌਤ ਦੇ ਮੂੰਹ ਵਿਚ ਗਏ ਸਿਮਰਨਵੀਰ ਸਿੰਘ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਦਿਆਲਗੜ੍ਹ ਜੇਜੀਆਂ ਵਿਖੇ ਪਹੁੰਚੀ, ਜਿੱਥੇ ਉਸ ਦਾ ਪਰਿਵਾਰ ਵੱਲੋਂ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਸਿਮਰਨਵੀਰ ਸਿੰਘ ਦਾ 18 ਦਿਨ ਪਹਿਲਾਂ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਬੇਵਕਤੀ ਮੌਤ ਹੋ ਗਈ ਸੀ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਪਿੰਡ ਦਿਆਲਗੜ੍ਹ ਜੇਜੀਆ ਪਹੁੰਚੀ। ਅੰਤਮ ਸਸਕਾਰ ਮੌਕੇ ਪਰਿਵਾਰ ਦੇ ਰੋ ਰੋ ਬੂਰਾ ਹਾਲ ਸੀ।
ਇਸ ਮੌਕੇ ਅਕਾਲੀ ਦਲ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਹੋਰ ਵੀ ਕਈ ਨਾਮਵਰ ਸ਼ਖਸ਼ੀਅਤਾਂ ਮੌਜੂਦ ਰਹੀਆਂ। ਇਸ ਦੌਰਾਨ ਪਿੰਡ ਅੰਦਰ ਸੋਗ ਦੀ ਲਹਿਰ ਸੀ ਅਤੇ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਸੀ। ਮਾਤਾ ਪਿਤਾ ਨੇ ਜਵਾਨ ਪੁੱਤਰ ਦੀ ਮ੍ਰਿਤਕ ਦੇਹ ਦੇ ਸਿਰ ਤੇ ਸੇਹਰਾ ਬੰਨ੍ਹ ਕੇ ਅੰਤਮ ਵਿਦਾਈ ਦਿੱਤੀ।

LEAVE A REPLY

Please enter your comment!
Please enter your name here