ਪਟਿਆਲਾ ਅਦਾਲਤ ’ਚ ਬਿੱਟੂ ਗੁੱਜਰ ਦੀ ਪੇਸ਼ੀ/ ਫਰੀਦਕੋਟ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਪੁਲਿਸ / 500 ਗਰਾਮ ਹੈਰੋਇਨ ਮਾਮਲੇ ’ਚ ਮਿਲਿਆ ਰਿਮਾਂਡ

0
1

 

ਪਟਿਆਲਾ ਥਾਣਾ ਸਿਵਲ ਲਾਈਨ ਪੁਲਿਸ 500 ਗ੍ਰਾਮ ਹੀਰੋਇਨ ਬਰਾਮਦਗੀ ਮਾਮਲੇ ਦੇ ਵਿੱਚ ਆਰੋਪੀ ਮਨਜੀਤ ਸਿੰਘ ਉਕਫ ਬਿੱਟੂ ਗੁੱਜਰ ਨੂੰ ਪ੍ਰੋਡਕਸ਼ਨ ਵਾਰਨ ਤੇ ਫਰੀਦਕੋਟ ਜੇਲ ਤੋਂ ਪਟਿਆਲਾ ਲੈ ਕੇ ਪਹੁੰਚੀ ਜਿਸ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।  ਪੁਲਿਸ ਦੇ ਦੱਸਣ ਮੁਤਾਬਕ ਦੋਸ਼ੀ ਕੋਲੋਂ ਜੇਲ੍ਹ ਵਿਚ ਇਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਸੀ। ਪੁਲਿਸ ਨੇ ਮੁਲਜਮ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਬੂਟਾ ਸਿੰਘ ਨੇ ਦੱਸਿਆ 500 ਗ੍ਰਾਮ ਹੀਰੋਇਨ ਦੇ ਮਾਮਲੇ ਦੇ ਵਿੱਚ ਕਤਲ ਕੇਸ ਵਿੱਚ ਭਗੌੜਾ ਚੱਲ ਆਰੋਪੀ ਚੰਚਲ ਵਾਸੀ ਸੰਜੇ ਕਲੋਨੀ ਨੂੰ 500 ਗ੍ਰਾਮ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਮੁਲਜਮ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 4 ਦਿਨ ਦਾ ਰਿਮਾਂਡ ਲੈ ਕੇ ਜਾਂਚ ਕੀਤੀ, ਜਿਸ ਦੌਰਾਨ ਚੰਚਲ ਨੇ ਫਰੀਦਕੋਟ ਜੇਲ ਵਿੱਚ ਬੰਦ ਮਨਜੀਤ ਸਿੰਘ ਉਰਫ ਬਿੱਟੂ ਗੁੱਜਰ ਵਾਸੀ ਪਸਿਆਣਾ ਦੇ ਸ਼ਾਮਲ ਹੋਣ ਦਾ ਖੁਲਾਸਾ ਕੀਤਾ ਸੀ।
ਮੁਲਜਮ ਫਰੀਦਕੋਟ ਜੇਲ ਦੇ ਵਿੱਚ ਪਟਿਆਲਾ ਵਿੱਚ ਹੋਏ ਸਰਪੰਚ ਕਾਤਲ ਮਾਮਲੇ ਦੇ ਵਿੱਚ ਫਰੀਦਕੋਟ ਜੇਲ ਵਿੱਚ ਬੰਦ ਸੀ। ਚੰਚਲ ਦੇ ਦੱਸਣ ਮੁਤਾਬਕ 500 ਗ੍ਰਾਮ ਹੀਰੋਇਨ ਮਾਸਟਰ ਮਾਇੰਡ ਮਨਜੀਤ ਸਿੰਘ ਉਰਫ ਬਿੱਟੂ ਗੁੱਜਰ ਹੈ ਤੇ ਉਸੇ ਦੇ ਕਹਿਣ ਤੇ ਹੀ ਇਹ ਹੀ ਹੈਰੋਇਨ ਬਰਨਾਲੇ ਤੋਂ ਲੈ ਕੇ ਆਇਆ ਸੀ। ਇਸੇ ਆਧਾਰ ਉਤੇ ਮਨਜੀਤ ਸਿੰਘ ਉਰਫ ਬਿੱਟੂ ਗੁੱਜਰ ਨੂੰ ਪ੍ਰੋਡਕਸ਼ਨ ਵਾਰਨ ਤੇ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕੀਤਾ ਤੇ ਅਦਾਲਤ ਨੇ  ਉਸਦਾ ਇੱਕ ਦਿਨ ਦਾ ਰਿਮਾਂਡ ਪੁਲਿਸ ਨੂੰ ਦਿੱਤਾ ਹੈ। ਆਰੋਪੀ ਕੋਲੋਂ ਜੇਲ ਵਿੱਚੋਂ ਇੱਕ ਮੋਬਾਈਲ ਵੀ ਬਰਾਮਦ ਹੋਇਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜਮ ਦਾ ਇਕ ਦਿਨ ਦਾ ਰਿਮਾਂਡ ਲੈ ਕੇ ਜਾਂਚ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here