ਪੰਜਾਬ ਪਟਿਆਲਾ ’ਚ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼/ ਪਹਿਲਾਂ ਰਾਹਗੀਰ ਤੋਂ ਖੋਹਿਆ ਮੋਬਾਈਲ ਖੋਹ/ ਪੁਲਿਸ ਕੋਲ ਸ਼ਿਕਾਇਤ ਦੇ ਕੇ ਮੰਗੀ ਕਾਰਵਾਈ By admin - February 25, 2026 0 1 Facebook Twitter Pinterest WhatsApp ਪਟਿਆਲਾ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ। ਤਾਜ਼ਾ ਘਟਨਾ ਵਿਚ ਮੋਟਰ ਸਾਇਕਲ ਸਵਾਰਾਂ ਨੇ ਰਾਹਗੀਰ ਤੋਂ ਮੋਬਾਇਲ ਖੋਹਣ ਤੋਂ ਇਲਾਵਾ ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਖਬਰਾਂ ਮੁਤਾਬਕ ਮੁਲਜਮਾਂ ਨੇ ਚਾਕੂ ਦੀ ਨੌਕ ਤੇ ਲੁੱਟ ਕੀਤੀ ਗਈ ਹੈ। ਇਸੇ ਤਰ੍ਹਾਂ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰੇਦਿਆਂ ਤੋਂ ਨਗਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਪੰਪ ਦੇ ਕਰਿਦਿਆਂ ਵੱਲੋਂ ਚਿਤਾਵਨੀ ਦੇਣ ਤੋਂ ਬਾਅਦ ਮੁਲਜਮ ਫਰਾਰ ਹੋ ਗਏ। ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਦਿਨੇਸ਼ ਵਰਮਾ ਨੇ ਦੱਸਿਆ ਕਿ ਉਹ ਸਵੇਰੇ ਪੁਰਾਣਾ ਬੱਸ ਅੱਡਾ ਵਿਖੇ ਕੈਂਪ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਤਿੰਨ ਨੌਜਵਾਨ ਜਿਨਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਕਾਲੇ ਰੰਗ ਦੇ ਮੋਟਰਸਾਈਕਲ ਤੇ ਆਏ ਪਹਿਲਾਂ ਤਾਂ ਮੈਂ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਘੇਰ ਲਿਆ ਅਤੇ ਚਾਕੂ ਦੀ ਨੋਕ ਤੇ ਮੇਰੇ ਕੋਲੋਂ ਮੋਬਾਇਲ ਖੋ ਲਿਆ। ਜਿਸ ਤੋਂ ਬਾਅਦ ਮੈਂ ਉਸ ਦੀ ਸ਼ਿਕਾਇਤ ਡਿਵੀਜ਼ਨ ਨੰਬਰ ਚਾਰ ਵਿੱਚ ਦਰਜ ਕਰਵਾਈ। ਦੂਜੀ ਵਾਰਦਾਤ ਵਿੱਚ ਪੈਟਰੋਲ ਪੰਪ ਦੇ ਮਾਲਕ ਰਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ 4 ਵਜੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਮੋਟਰਸਾਈਕਲ ਵਿੱਚ ਤੇਲ ਪੁਆਇਆ ਅਤੇ ਫਿਰ ਪੈਸੇ ਖੋਹ ਕੇ ਭੱਜ ਗਏ। ਉਸ ਤੋਂ ਬਾਅਦ ਇੱਕ ਵਾਰ ਫਿਰ ਮੁੜ ਕੇ ਉਹ ਆਏ ਤੇ ਉਹਨਾਂ ਨੇ ਚਾਕੂ ਦੀ ਨੋਕ ਦੇ ਉੱਤੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੰਪ ਦੇ ਮੌਜੂਦ ਡਰਾਈਵਰ ਨੇ ਚੇਤਾਵਨੀ ਦਿੰਦੇ ਕਿਹਾ ਕਿ ਤੁਹਾਡੀਆਂ ਵੀਡੀਓ ਕੈਮਰੇ ਵਿੱਚ ਆ ਚੁੱਕੀਆਂ ਨੇ ਚੰਗੇ ਰਹੋਗੇ ਜੇ ਤੁਸੀਂ ਇਥੋਂ ਚਲੇ ਜਾਓ ਤਾਂ ਫਿਰ ਉਹ ਉਥੋਂ ਬੈਗ ਛੱਡ ਕੇ ਭੱਜ ਗਏ। ਪੈਟਰੋਲ ਪੰਪ ਮਾਲਕ ਰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਤੁਰੰਤ ਹੈਲਪ ਲਾਈਨ ਨੰਬਰ ਦੇ ਉੱਤੇ ਸੂਚਨਾ ਦੇ ਦਿੱਤੀ ਸੀ ਪਰ ਹੁਣ ਤੱਕ ਕੋਈ ਵੀ ਇੱਥੇ ਜਾਂਚ ਲਈ ਨਹੀਂ ਪਹੁੰਚਿਆ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਹੈ।