ਬਰਨਾਲਾ ਦੇ ਹਲਕਾ ਭਦੌੜ ’ਚ ਨੌਜਵਾਨ ਦੀ ਮੌਤ/ ਢਿੱਲਵਾਂ ਡਰੇਨ ਕੋਲੋਂ ਸ਼ੱਕੀ ਹਾਲਤ ’ਚ ਮਿਲੀ ਲਾਸ਼/ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ

0
2

ਬਰਨਾਲਾ ਦੇ ਹਲਕਾ ਭਦੌੜ ਦੇ ਤਪਾ ਮੰਡੀ ਢਿਲਵਾਂ ਡਰੇਨ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇੱਥੇ ਇਕ ਨੌਜਵਾਨ ਦੀ ਲਾਸ਼ ਪਈ ਵੇਖੀ। ਨੇੜਲੇ ਖੇਤ ਦੇ ਮਾਲਕ ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰਾਜੂ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਪਿੰਡ ਰੱਲਾ ਮਾਨਸਾ ਵਜੋਂ ਹੋਈ ਹੈ। ਲਾਸ਼ ਦੇ ਕੋਲੋਂ ਇਕ ਸਰਿੰਜ ਬਰਾਮਦ ਹੋਈ ਹੈ, ਜਿਸ ਤੋਂ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਣ ਦਾ ਸ਼ੱਕ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
ਖਬਰਾਂ ਮੁਤਾਬਕ ਮ੍ਰਿਤਕ ਨੌਜਵਾਨ ਆਪਣੀ ਅੱਠ ਸਾਲ ਦੀ ਧੀ ਨੂੰ ਨਾਲ ਲੈ ਕੇ ਰੱਲਾ ਤੋਂ ਮੋਟਰ ਸਾਇਕਲ ਤੇ ਸਵਾਰ ਹੋ ਕੇ ਆਪਣੇ ਸਹੁਰੇ ਪਰਿਵਾਰ ਪਿੰਡ ਦੁੱਲਮਸਰ ਕੋਠੇ ਜਾ ਰਿਹਾ ਸੀ। ਰਸਤੇ ਵਿੱਚ ਢਿੱਲਵਾਂ ਡਰੇਨ ਕੋਲ ਉਸਨੇ ਆਪਣਾ ਮੋਟਰਸਾਈਕਲ ਰੋਕ ਲਿਆ ਅਤੇ ਆਪਣੀ ਧੀ ਨੂੰ ਉੱਥੇ ਸੜਕ ਕਿਨਾਰੇ ਹੀ ਖੜਾ ਦਿੱਤਾ। ਕਾਫੀ ਸਮਾਂ ਬੀਤ ਜਾਣ ਦੇ ਬਾਅਦ ਜਦ ਉਹ ਵਾਪਸ ਨਹੀਂ ਪਰਤਿਆ ਤਾਂ ਲੋਕਾਂ ਨੇ ਇੱਕ ਛੋਟੀ ਬੱਚੀ ਨੂੰ ਸੜਕ ਤੇ ਇਕੱਲੇ ਦੇਖਿਆ ਤਾਂ ਇਸਦੀ ਪੜਤਾਲ ਕੀਤੀ ਤਾਂ ਪਤਾ ਲੱਗੀ ਕਿ ਨੌਜਵਾਨ ਰਾਜੂ ਸਿੰਘ ਡਰੇਨ ਕਿਨਾਰੇ ਮ੍ਰਿਤਕ ਹਾਲਤ ਵਿੱਚ ਪਿਆ ਹੈ।  ਮ੍ਰਿਤਕ ਕੋਲੋਂ ਮੈਡੀਕਲ ਸਰਿੰਜ ਬਰਾਮਦ ਹੋਈ ਹੈ, ਜਿਸ ਤੋਂ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਲੱਗਦੀ ਹੈ।
ਮ੍ਰਿਤਕ ਰਾਜੂ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਿਸਦੇ 11 ਸਾਲ 8 ਸਾਲ ਅਤੇ ਡੇਢ ਸਾਲ ਦੀਆਂ ਤਿੰਨ ਧੀਆਂ ਦਾ ਪਿਓ ਵੀ ਸੀ। ਇਸ ਮਾਮਲੇ ਲੈ ਕੇ ਡੀਐਸਪੀ ਗੁਰਪ੍ਰੀਤ ਸਿੰਘ ਤਪਾ ਨੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਢਿੱਲਵਾਂ ਡਰੇਨ ਕਿਨਾਰੇ ਲਾਸ ਦੀ ਜਾਣਕਾਰੀ ਤਪਾ ਪੁਲਿਸ ਨੂੰ ਮਿਲੀ ਸੀ ,ਜਿਸ ਤਹਿਤ ਤਪਾ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮ੍ਰਿਤਕ ਦੀ ਲਾਸ਼ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦੀ ਗਈ ਹੈ, ਜਿਸ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਨੌਜਵਾਨ ਦੀ ਨਸ਼ੇ ਨਾਲ ਮੌਤ ਮਾਮਲੇ ਤੇ ਉਹਨਾਂ ਜਵਾਬ ਦਿੰਦੇ ਕਿਹਾ ਕਿ ਮ੍ਰਿਤਕ ਨੌਜਵਾਨ ਪਿੰਡ ਰੱਲਾ,ਜਿਲਾ ਮਾਨਸਾ ਦਾ ਰਹਿਣ ਵਾਲਾ ਹੈ ਜੋ ਆਪਣੇ ਸਹੁਰੇ ਪਰਿਵਾਰ ਚੱਲਿਆ ਸੀ। ਪਰਿਵਾਰਕ ਮੈਂਬਰਾਂ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

LEAVE A REPLY

Please enter your comment!
Please enter your name here