ਪਟਿਆਲਾ ’ਚ ਲੈਂਟਰ ਡਿੱਗਣ ਨਾਲ ਦੋ ਮੌਤਾਂ/ ਪਿੰਡ ਲੰਗ ਦੀ ਘਟਨਾ, 4 ਹੋਰ ਜ਼ਖਮੀ/ ਲੈਂਟਰ ਪੈਣ ਦੌਰਾਨ ਅਚਾਨਕ ਡਿੱਗਾ ਲੈਟਰ

0
1

 

ਪਟਿਆਲਾ ਦੇ ਪਿੰਡ ਲੰਗ ਵਿਖੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਉਸਾਰੀ ਅਧੀਨ ਇਕ ਕਮਰੇ ਦਾ ਅਚਾਨਕ ਲੈਂਟਰ ਡਿੱਗ ਪਿਆ। ਇਸ ਹਾਦਸੇ ਵਿਚ 6 ਲੋਕ ਹੇਠਾਂ ਦੱਬ ਗਏ ਜਿਨ੍ਹਾਂ ਨੂੰ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ ਜਦਕਿ ਬਾਕੀ 4 ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੋਵੇਂ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਜ਼ਖਮੀਆਂ ਵਿਚ ਦੋ ਪਰਵਾਸੀ ਮਜਦੂਰ ਸ਼ਾਮਲ ਹਨ ਅਤੇ ਬਾਕੀ ਦੋ ਪਿੰਡ ਦੇ ਹੀ ਵਾਸੀ ਸਨ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਦਿਹਾਤੀ ਜਗਜੀਤ ਸਿੰਘ ਰੰਧਾਵਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here