ਪੰਜਾਬ ਪੁਲਿਸ ਵੱਲੋਂ ਲੜਕੀ ਦੇ ਕਤਲ ਦਾ ਦੋਸ਼ੀ ਗ੍ਰਿਫਤਾਰ/ ਸੈਕਟਰ-36 ਪਾਰਕ ’ਚ ਅੰਜ਼ਾਮ ਦਿੱਤੀ ਸੀ ਵਾਰਦਾਤ By admin - February 24, 2026 0 1 Facebook Twitter Pinterest WhatsApp ਚੰਡੀਗੜ੍ਹ ਪੁਲਿਸ ਨੇ ਸੈਕਟਰ-36 ਦੇ ਪਾਰਕ ਵਿਚ ਲੜਕੀ ਨੂੰ ਚਾਕੂ ਨਾਲ ਕਤਲ ਕਰਨ ਵਾਲੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਲਜ਼ਮ ਮ੍ਰਿਤਕਾ ਨੂੰ 6 ਸਾਲਾ ਤੋਂ ਜਾਣਦਾ ਸੀ ਅਤੇ ਨਸ਼ੇ ਦੀ ਲੱਤ ਕਾਰਨ ਮ੍ਰਿਤਕਾ ਨੇ ਵਿਆਹ ਲਈ ਮਨ੍ਹਾਂ ਕਰ ਦਿੱਤਾ ਸੀ। ਮਾਪਿਆਂ ਨੇ ਕਿਤੇ ਹੋਰ ਵਿਆਹ ਤੈਅ ਕਰ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਮੁਲਜਮ ਨੇ ਉਸ ਨੂੰ ਸੈਕਟਰ-36 ਦੇ ਪਾਰਕ ਵਿਖੇ ਬੁਲਾਇਆ, ਜਿੱਥੇ ਬਹਿਸ਼ ਤੋਂ ਬਾਅਦ ਚਾਕੂ ਨਾਲ ਹਮਲਾ ਕਰ ਦਿੱਤਾ। ਮੁਲਜਮ ਬਿਹਾਰ ਦੇ ਮਧੂਬਨੀ ਦਾ ਰਹਿਣਾ ਵਾਲਾ ਹੈ ਅਤੇ ਇਸ ਸਮੇਂ ਚੰਡੀਗੜ੍ਹ ਦੇ ਬੁੜੈਲ ਵਿਖੇ ਰਹਿ ਰਿਹਾ ਸੀ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।