ਫਰੀਦਕੋਟ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ/ ਸਾਬਕਾ ਕੌਂਸਲਰ ਦਾ ਲੜਕਾ ਆਪ ’ਚ ਹੋਇਆ ਸ਼ਾਮਲ/ ਵਿਧਾਇਕ ਸੇਖੋਂ ਨੇ ਸਿਰੋਪਾਓ ਪਾ ਕੇ ਕੀਤਾ ਸਵਾਗਤ

0
5

ਨਗਰ ਕੌਂਸਲ ਚੋਣਾਂ ਤੋਂ ਅਹਿਮ ਪਹਿਲਾਂ ਫਰੀਦਕੋਟ ਵਿਧਾਨ ਸਭਾ ਹਲਕੇ ਅੰਦਰ ਸ਼੍ਰੌਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਉਸ ਵਕਤ ਲੱਗਾ ਜਦ ਸ਼੍ਰੋਮਣੀ ਅਕਾਲ ਦਲ ਦੇ ਯੂਥ ਆਗੂ ਸੁਖਵਿੰਦਰ ਸੁੱਖਾ ਆਂਮ ਆਦਮੀਂ ਪਾਰਟੀ ਵਿਚ ਸ਼ਾਮਲ ਹੋ ਗਏ। ਸੁਖਵਿੰਦਰ ਸੁਖਾ ਦੀ ਮਾਤਾ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਕੌਂਸਲਰ ਹੈ, ਜੋ ਸ਼੍ਰੋਮਣੀ ਅਕਾਲੀ ਤੋਂ ਕੌਂਸਲਰ ਦੀ ਚੋਣ ਲੜੇ ਅਤੇ ਜਿੱਤੇ ਸਨ, ਪਰ ਬਾਅਦ ਵਿਚ ਸਿਮਰਜੀਤ ਸਿੰਘ ਬੈੰਸ ਦੀ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਸਿਮਰਜੀਤ ਸਿੰਘ ਬੈਂਸ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਇਹ ਮੁੜ ਤੋਂ ਸ਼੍ਰੌਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ, ਪਰ ਇਹਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਅਲਵਿਦਾ ਕਹਿ ਆਪ ਦਾ ਝਾੜੂ ਫ਼ੜ੍ਹਿਆ ਹੈ।
ਗਲਬਾਤ ਕਰਦਿਆਂ ਸੁਖਵਿੰਦਰ ਸੁੱਖਾ ਨੇ ਕਿਹਾ ਕਿ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਕੋਈ ਮਤਭੇਦ ਨਹੀਂ ਸੀ ਪਰ ਉਹ ਇਕ ਚੰਗੇ ਪਲੇਟਫਾਰਮ ਦੀ ਤਲਾਸ਼ ਵਿਚ ਸਨ, ਉਹਨਾਂ ਕਿਹਾ ਕਿ ਆਂਮ ਆਦਮੀਂ ਪਾਰਟੀ ਦੀ ਸਰਕਾਰ ਵਿਚ ਮੈਂ ਪਿਛਲੇ 4 ਸਾਲ ਤੋਂ ਵੇਖ ਰਿਹਾ ਹਾਂ ਕਿ ਇਥੇ ਕੋਈ ਨਜਾਇਜ ਪਰਚੇ ਦਰਜ ਕਰਨ ਜਾਂ ਧੱਕੇਸ਼ਾਹੀ ਆਦਿ ਵਰਗਾ ਕੋਈ ਮਹੌਲ ਹੀ ਨਹੀਂ ਹੈ ਸਾਫ ਸੁਥਰੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਆਂਮ ਆਦਮੀਂ ਪਾਰਟੀ ਜੁਆਇਨ ਕੀਤੀ ਹੈ।
ਇਸ ਮੌਕੇ ਗੱਲਬਾਤ ਹਲਕਾ ਵਿਧਾਇਕ ਨੇ ਕਿਹਾ ਕਿ ਅੱਜ ਸੁਖਵਿੰਦਰ ਸੁੱਖਾ ਜੋ ਨੌਜਵਾਨ ਆਗੂ ਹੈ ਇਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਂਮ ਆਦਮੀਂ ਪਾਰਟੀ ਵਿਚ ਸ਼ਾਮਲ ਹੋਏ ਹਨ, ਇਹਨਾਂ ਦਾ ਪਾਰਟੀ ਵਿਚ ਸਵਾਗਤ ਹੈ। ਉਹਨਾਂ ਕਿਹਾ ਕਿ ਅਗਾਮੀ ਨਗਰ ਕੌਂਸਲ ਚੋਣਾਂ ਲਈ ਆਂਮ ਆਦਮੀਂ ਪਾਰਟੀ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਫਰੀਦਕੋਟ ਨਗਰ ਕੌਂਸਲ ਦੇ 25 ਵਾਰਡਾਂ ਵਿਚ ਉਹਨਾਂ ਦੇ ਸਾਰੇ ਉਮੀਦਵਾਰ ਤਿਆਰ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਤਿਆਰੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੂਰੀ ਹੈ।
ਮੁੱਖ ਮੰਤਰੀ ਪੰਜਾਬ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਦੇ ਨਾਲ ਨਾਲ ਫੂਡ ਕਿੱਟਾਂ ਦਿੱਤੇ ਜਾਣ ਦੇ ਐਲਾਨ ਤੇ ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਸਾਹਿਬ ਦਾ ਸਲਾਂਘਾਯੋਗ ਫੈਸਲਾ ਹੈ। ਉਹਨਾਂ ਕਿਹਾ ਕਿ ਆਂਮ ਆਦਮੀਂ ਪਾਰਟੀ ਦੀ ਸਰਕਾਰ, ਲੋਕਾਂ ਨੂੰ ਵਧੀਆ ਸਿਖਿਆ, ਵਧੀਆ ਸਿਹਤ ਸੇਵਾਵਾਂ ਅਤੇ ਚੰਗਾ ਖਾਣ ਪਾਣ ਮੁਹਈਆ ਕਰਵਾਉਣ ਲਈ ਯਤਨਸੀਲ ਹੈ ਅਤੇ ਇਸੇ ਲੜੀ ਦੇ ਤਹਿਤ ਲੋਕਾਂ ਨੂੰ ਸਿਹਤਮੰਦ ਰੱਖਣ ਲਈ  ਚੰਗਾ ਭੋਜਨ ਮੁਹਈਆ ਕਰਵਾਉਣ ਲਈ ਇਹ ਫੂਡ ਕਿੱਟਾਂ ਦੇਣ ਜਾ ਰਹੀ ਹੈ, ਜਿਨ੍ਹਾਂ ਦਾ ਅਸਰ ਅਗਲੇ ਸਾਲਾਂ ਵਿਚ ਵੇਖਣ ਨੂੰ ਮਿਲੇਗਾ।

LEAVE A REPLY

Please enter your comment!
Please enter your name here