ਪੰਜਾਬ ਲਹਿਰਾਗਾਗਾ ਦੇ ਹਰਮਨਦੀਪ ਨੇ ਚਮਕਾਇਆ ਸ਼ਹਿਰ ਦਾ ਨਾਮ/ JEE MAIN ਦੀ ਪ੍ਰੀਖਿਆ ’ਚ ਹਾਸਲ ਕੀਤੇ 98.75 ਫੀਸਦੀ ਅੰਕ By admin - February 24, 2026 0 1 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਲਹਿਰਾਗਾਗਾ ਦੇ ਨੌਜਵਾਨ ਨੇ ਪੜ੍ਹਾਈ ਵਿਚ ਪਹਿਲੀ ਪੁਜੀਸ਼ਨ ਹਾਸਲ ਕਰ ਕੇ ਸ਼ਹਿਰ ਦਾ ਨਾਮ ਚਮਕਾਇਆ ਹੈ। ਸ਼ਹਿਰ ਨਾਲ ਸਬੰਧਤ ਹਰਮਨਦੀਪ ਸ਼ਰਮਾ ਨੇ JEE MAIN ਦੀ ਪ੍ਰੀਖਿਆ ਵਿੱਚੋਂ 98.75 % ਅੰਕ ਹਾਸਿਲ ਕਰਦੇ ਹੋਏ ਪੂਰੇ ਪੰਜਾਬ ਵਿੱਚੋਂ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਇਹ ਮੁਕਾਮ ਬਿਨਾਂ ਕਿਸੇ ਪ੍ਰਾਈਵੇਟ ਕੋਚਿੰਗ ਦੇ ਕੀਤਾ ਹੈ। ਮਾਪਿਆਂ ਦੇ ਦੱਸਣ ਮੁਤਾਬਕ ਹਰਮਨਦੀਪ ਘਰ ਅੰਦਰ ਹੀ 12 ਤੋਂ 13 ਘੰਟੇ ਰੋਜ਼ਾਨਾ ਪੜ੍ਹਾਈ ਕਰਦਾ ਸੀ। ਉਹ ਪੰਜਾਬ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਦਾ ਵਿਦਿਆਰਥੀ ਹੈ। ਹਰਮਨਦੀਪ ਸ਼ਰਮਾ ਦੀ ਇਸ ਪ੍ਰਾਪਤੀ ਤੋਂ ਬਾਅਦ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਹੈ।