ਪੰਜਾਬ ਮੋਗਾ ’ਚ ਲਿਵ-ਇਨ ’ਚ ਰਹਿੰਦੇ ਜੋੜੇ ਵਿਚਾਲੇ ਖੂਨੀ ਟਕਰਾਅ/ ਨੌਜਵਾਨ ਦੀ ਗਲਾ ਕੱਟਣ ਨਾਲ ਮੌਤ, ਪ੍ਰੇਮਿਕਾ ਜ਼ਖਮੀ/ ਪੁਲਿਸ ਮਾਮਲੇ ਦੀ ਕਰ ਰਹੀ ਜਾਂਚ By admin - February 24, 2026 0 2 Facebook Twitter Pinterest WhatsApp ਮੋਗਾ ਥਾਣਾ ਸਿਟੀ ਸਾਊਥ ਦੇ ਬੁੱਕਨਵਾਲਾ ਰੋਡ ‘ਤੇ ਲਿਵ-ਇਨ ਸੰਬੰਧਾਂ ਵਿੱਚ ਰਹਿ ਰਹੇ ਇਕ ਜੋੜੇ ਵਿਚਕਾਰ ਖੂਨੀ ਟਕਰਾਅ ਹੋਣ ਦੀ ਖਬਰ ਹੈ। ਦੋਵੇਂ ਖੂਨ ਨਾਲ ਲੱਥਪੱਥ ਹਾਲਤ ਵਿਚ ਮਿਲੇ ਹਨ। ਇਸ ਵਾਰਦਾਤ ਵਿਚ ਨੌਜਵਾਨ ਦੀ ਮੌਤ ਹੋ ਗਈ ਜਦਕਿ ਪ੍ਰੇਮਿਕਾ ਹਸਪਤਾਲ ਵਿਚ ਦਾਖਲ ਹੈ। ਮ੍ਰਿਤਕ ਦੀ ਪਹਿਚਾਣ ਲਵਦੀਪ ਸਿੰਘ ਵਜੋਂ ਹੋਈ ਹੈ ਜੋ ਮਨਦੀਪ ਕੌਰ ਨਾਮ ਦੀ ਮਹਿਲਾ ਨਾਲ ਲਿਵ-ਇਨ ਵਿਚ ਰਹਿ ਰਿਹਾ ਸੀ। ਮਨਦੀਪ ਕੌਰ ਪਹਿਲਾਂ ਵੀ ਵਿਆਹੀ ਹੋਈ ਸੀ ਅਤੇ ਦੋ ਬੱਚਿਆਂ ਦੀ ਮਾਂ ਹੈ। ਪ੍ਰੇਮਿਕਾ ਦੇ ਦੱਸਣ ਮੁਤਾਬਕ ਲਵਦੀਪ ਸਿੰਘ ਨੇ ਪਹਿਲਾਂ ਉਸ ਤੇ ਚਾਕੂ ਨਾਲ ਹਮਲਾ ਕੀਤਾ ਤੇ ਫਿਰ ਖੁਦ ਦੇ ਚਾਕੂ ਮਾਰ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਇੰਚਾਰਜ ਸਬ ਇੰਸਪੈਕਟਰ ਭਲਵਿੰਦਰ ਸਿੰਘ ਨੇ ਦੱਸਿਆ ਕਿ ਲਵਦੀਪ ਸਿੰਘ ਦੇ ਇਲਾਕੇ ਦੀ ਰਹਿਣ ਵਾਲੀ 30 ਸਾਲਾ ਮਨਦੀਪ ਕੌਰ (ਪਤਨੀ ਗੁਰਦਿਤ ਸਿੰਘ) ਨਾਲ ਪ੍ਰੇਮ ਸੰਬੰਧ ਸਨ ਅਤੇ ਦੋਵੇਂ ਲਿਵ-ਇਨ ਵਿੱਚ ਰਹਿ ਰਹੇ ਸਨ। ਹਸਪਤਾਲ ਵਿੱਚ ਦਾਖਲ ਮਨਦੀਪ ਕੌਰ ਨੇ ਦੱਸਿਆ ਕਿ ਲਵਦੀਪ ਸਿੰਘ ਨੇ ਪਹਿਲਾਂ ਲਵਦੀਪ ਉਸਦੇ ਬੱਚਿਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਬਾਅਦ ਵਿੱਚ ਉਸਨੂੰ ਵੀ ਘਰ ਬੁਲਾਇਆ। ਮਹਿਲਾ ਦੇ ਅਨੁਸਾਰ ਲਵਦੀਪ ਨੇ ਆਨਲਾਈਨ ਮੰਗਵਾਏ ਚਾਕੂ ਨਾਲ ਉਸ ‘ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਆਪਣੇ ਆਪ ‘ਤੇ ਵੀ ਵਾਰ ਕਰ ਲਿਆ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਤੇ ਐਸਐਚਓ ਭਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਮੌਕੇ ਤੋਂ ਤੇਜ਼ਧਾਰ ਹਥਿਆਰ ਬਰਾਮਦ ਕਰਕੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਜ਼ਖਮੀ ਮਹਿਲਾ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।