ਮੋਗਾ ਦੇ ਪਿੰਡ ਦੌਲਤਪੁਰਾ ਉੱਚਾ ’ਚ ਲੜਕੀ ’ਤੇ ਹਮਲਾ/ ਮਾਂ ਦੇ ਮਾਮੇ ਨੇ ਤੇਜ਼ਧਾਰ ਹਥਿਆਰ ਕੀਤਾ ਗੰਭੀਰ ਜ਼ਖਮੀ/ ਪੀੜਤਾ ਹਸਪਤਾਲ ’ਚ ਦਾਖਲ, ਪੁਲਿਸ ਕਰ ਰਹੀ ਜਾਂਚ

0
2

ਮੋਗਾ ਦੇ ਪਿੰਡ ਦੌਲਤਪੁਰਾ ਉੱਚਾ ਤੋਂ ਇਕ ਦਿਲ-ਦਹਿਲਾਉਂਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਸਖਸ਼ ਵੱਲੋਂ ਨਾਬਾਲਿਗਾਂ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਹਮਲੇ ਦੇ ਇਲਜਾਮ ਪੀੜਤਾ ਦੇ ਮਾਂ ਦੇ ਮਾਮੇ ਉਤੇ ਲੱਗੇ ਹਨ। ਪੀੜਤਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੀੜਤਾਂ ਦੀ ਮਾਂ ਤੇ ਨਾਨੀ ਦੇ ਦੱਸਣ ਮੁਤਾਬਕ ਮੁਲਜਮ ਉਨ੍ਹਾਂ ਕੋਲ ਹੀ ਰਹਿੰਦਾ ਸੀ। ਪੀੜਤਾ ਅੱਠਵੀ ਜਮਾਤ ਦੀ ਵਿਦਿਆਰਥਣ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਲੜਕੀ ਦੀ ਮਾਂ ਅਤੇ ਨਾਨੀ ਨੇ ਕਿਹਾ ਕਿ ਉਸਦੀ ਮਾਂ ਦਾ ਮਾਮਾ ਕਈ ਸਾਲਾਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ ਅਤੇ ਖਾਣ-ਪੀਣ ਵੀ ਉਥੇ ਹੀ ਕਰਦਾ ਸੀ, ਪਰ ਨਾ ਜਾਣੇ ਕਿਸ ਗੱਲ ਨੂੰ ਲੈ ਕੇ ਉਹ ਉਸ ਨਾਲ ਰੰਜਿਸ਼ ਰੱਖਦਾ ਸੀ। ਜਦੋਂ ਉਹ ਆਪਣੀ ਅੱਠਵੀਂ ਕਲਾਸ ਦੀ ਪ੍ਰੀਖਿਆ ਦੇ ਕੇ ਘਰ ਵਾਪਸ ਆਈ ਅਤੇ ਕਮਰੇ ਵਿੱਚ ਜਾ ਕੇ ਵਰਦੀ ਬਦਲ ਰਹੀ ਸੀ, ਤਾਂ ਉਹ ਦਰਵਾਜ਼ੇ ਦੇ ਪਿੱਛੇ ਲੁਕਿਆ ਹੋਇਆ ਸੀ। ਜਿਵੇਂ ਹੀ ਉਹ ਅੰਦਰ ਆਈ, ਉਸਨੇ ਦਰਵਾਜ਼ਾ ਬੰਦ ਕਰਕੇ ਉਸ ‘ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਰੋਲਾ ਸੁਣ ਕੇ ਦਰਵਾਜ਼ਾ ਤੋੜ ਕੇ ਪੀੜਤਾ ਨੂੰ ਉਸ ਦੇ ਚੁੰਗਲ ਵਿਚੋਂ ਛੁਡਾ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮੁਢਲੀ ਸਹਾਇਤਾ ਦੇਣ ਬਾਅਦ ਰੈਫਰ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ।

LEAVE A REPLY

Please enter your comment!
Please enter your name here